HDFC ਬੈਂਕ ਨੇ FD 'ਤੇ ਵਿਆਜ ਦਰਾਂ ਵਧਾਈਆਂ, 1 ਸਾਲ ਦੀ FD 'ਤੇ ਮਿਲੇਗਾ ਇੰਨਾ ਰਿਟਰਨ


By Neha diwan2023-05-29, 15:57 ISTpunjabijagran.com

ਐਚਡੀਐਫਸੀ

ਪ੍ਰਾਈਵੇਟ ਸੈਕਟਰ ਐਚਡੀਐਫਸੀ ਬੈਂਕ ਦੁਆਰਾ ਬਲਕ ਐਫਡੀ 'ਤੇ ਵਿਆਜ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਬੈਂਕ 'ਚ ਨਿਵੇਸ਼ਕਾਂ ਨੂੰ ਵੱਧ ਤੋਂ ਵੱਧ 7.75 ਫੀਸਦੀ ਵਿਆਜ ਮਿਲ ਰਿਹਾ ਹੈ।

ਅਧਿਕਾਰਤ ਵੈੱਬਸਾਈਟ

ਬੈਂਕ ਦੀ ਅਧਿਕਾਰਤ ਵੈੱਬਸਾਈਟ ਦੇ ਮੁਤਾਬਕ, ਨਵੀਆਂ ਵਿਆਜ ਦਰਾਂ 27 ਮਈ, 2023 ਤੋਂ ਲਾਗੂ ਹੋ ਗਈਆਂ ਹਨ। ਕੋਈ ਵੀ ਇਹ ਬੈਂਕ FD ਆਨਲਾਈਨ ਜਾਂ ਆਫਲਾਈਨ ਕਰਵਾ ਸਕਦਾ ਹੈ।

HDFC 'ਚ bluk FD 'ਤੇ ਨਵੀਆਂ ਦਰਾਂ

7 ਤੋਂ 29 ਦਿਨ 4.75%, 30 ਤੋਂ 45 ਦਿਨ 5.50%, 46 ਤੋਂ 60 ਦਿਨ 5.75%, 61 ਤੋਂ 89 ਦਿਨ 6%,90 ਤੋਂ 6 ਮਹੀਨੇ 6.50% 9 ਤੋਂ 1 ਸਾਲ ਤਕ ਦੀ FD 6.75 %।

ਸੀਨੀਅਰ ਨਾਗਰਿਕਾਂ ਲਈ ਵਾਧੂ

ਬੈਂਕ ਦੀ ਤਰਫੋਂ, ਸੀਨੀਅਰ ਨਾਗਰਿਕਾਂ ਜਾਂ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਸਾਰੀਆਂ ਮਿਆਦਾਂ ਦੀ ਐੱਫ.ਡੀ. 'ਤੇ 50 ਆਧਾਰ ਅੰਕ ਜਾਂ 0.50 ਫੀਸਦੀ ਦੀ ਵਾਧੂ ਵਿਆਜ ਦਰ ਦਿੱਤੀ ਜਾ ਰਹੀ ਹੈ।

ਬੈਂਕ ਆਫ ਇੰਡੀਆ ਨੇ ਵੀ FD 'ਤੇ ਦਰਾਂ ਵਧਾਈਆਂ

ਹਾਲ ਹੀ 'ਚ ਬੈਂਕ ਆਫ ਇੰਡੀਆ ਨੇ FD 'ਤੇ ਵਿਆਜ ਦਰ ਵਧਾ ਦਿੱਤੀ ਹੈ। ਬੈਂਕ ਨਿਵੇਸ਼ਕਾਂ ਨੂੰ ਇੱਕ ਸਾਲ ਦੀ FD 'ਤੇ 7.00 ਫੀਸਦੀ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ।

ਪੰਜਾਬ ਬੋਰਡ ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ, ਟਾਪਰ ਤਿੰਨੋਂ ਕੁੜੀਆਂ