ਅਭਿਨੇਤਰੀ ਹੰਸਿਕਾ ਮੋਟਵਾਨੀ ਜੈਪੁਰ ਦੇ ਮੁਡੋਤਾ ਫੋਰਟ (ਕਿਲ੍ਹੇ) ’ਚ ਵਿਆਹ ਕਰਵਾਏਗੀ। ਹੰਸਿਕਾ ਦਾ ਵਿਆਹ ਦਸੰਬਰ ਮਹੀਨੇ ਦੇ ਦੂਜੇ ਹਫ਼ਤੇ ਹੋਵੇਗਾ।
ਇਹ ਵੀ ਪਤਾ ਨਹੀ ਲੱਗ ਸਕਿਆ ਕਿ ਹੰਸਿਕਾ ਕਿਸ ਨਾਲ ਵਿਆਹ ਕਰ ਰਹੀ ਹੈ। ਵਿਆਹ ਦੀਆਂ ਤਿਆਰੀਆਂ ’ਚ ਲੱਗੇ ਲੋਕਾਂ ਨੇ ਬੱਸ ਏਨਾ ਹੀ ਦੱਸਿਆ ਕਿ ਲਾਡ਼ੇ ਦੇ ਪਿਤਾ ਰਾਜਨੇਤਾ ਹਨ।
ਰਿਪੋਰਟ ਦੇ ਅਨੁਸਾਰ, ਹੰਸਿਕਾ ਮੋਟਵਾਨੀ ਇਸ ਸਾਲ ਦੇ ਅੰਤ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਸਕਦੀ ਹੈ। ਅਦਾਕਾਰਾ ਦਸੰਬਰ ਵਿੱਚ ਸ਼ਾਹੀ ਅੰਦਾਜ਼ ਵਿੱਚ ਵਿਆਹ ਕਰੇਗੀ।
ਛੋਟੇ ਪਰਦੇ ਤੋਂ ਬਾਲ ਕਲਾਕਾਰ ਦੇ ਤੌਰ 'ਤੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ, ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਹੰਸਿਕਾ, ਟੀਵੀ ਸ਼ੋਅ 'ਸ਼ਾਕਾ ਲਾਕਾ ਬੂਮ ਬੂਮ' ਤੋਂ ਖਾਸ ਪਛਾਣ ਮਿਲੀ ਸੀ।
ਹਾਲਾਂਕਿ ਹੰਸਿਕਾ ਨੂੰ ਬਾਲੀਵੁੱਡ 'ਚ ਉਹ ਪ੍ਰਸਿੱਧੀ ਨਹੀਂ ਮਿਲ ਸਕੀ, ਪਰ ਉਹ ਸਾਊਥ ਇੰਡਸਟਰੀ 'ਚ ਚਮਕ ਰਹੀ ਹੈ।
ਉਸਨੇ ਤੇਲਗੂ ਫਿਲਮ ਦੇਸਮੁਦੁਰੂ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਹ ਦੱਖਣੀ ਸਿਨੇਮਾ ਦੀ ਇੱਕ ਮਸ਼ਹੂਰ ਅਭਿਨੇਤਰੀ ਹੈ।