ਰੋਜ਼ ਦੀਆਂ ਇਹ ਆਦਤਾਂ ਬਣ ਸਕਦੀਆਂ ਹਨ ਪੇਟ ਦੇ ਅਲਸਰ ਦਾ ਕਾਰਨ
By Neha diwan
2024-04-24, 13:47 IST
punjabijagran.com
ਬਦਹਜ਼ਮੀ
ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਬਦਹਜ਼ਮੀ ਅਤੇ ਗੈਸ ਵਰਗੀਆਂ ਆਮ ਸਮੱਸਿਆਵਾਂ ਨਾਲ ਪੇਟ ਦੇ ਅਲਸਰ ਵਰਗੀਆਂ ਗੰਭੀਰ ਬਿਮਾਰੀਆਂ ਵੀ ਹੋ ਸਕਦੀਆਂ ਹਨ। ਅਜਿਹੀਆਂ ਆਦਤਾਂ ਨੂੰ ਸਮੇਂ ਸਿਰ ਕਾਬੂ ਕਰਨਾ ਜ਼ਰੂਰੀ ਹੈ।
ਮਸਾਲੇਦਾਰ ਭੋਜਨ
ਮਿਰਚ-ਮਸਾਲੇਦਾਰ ਭੋਜਨ ਵਿੱਚ ਕੈਪਸੈਸੀਨ ਨਾਮਕ ਇੱਕ ਮਿਸ਼ਰਣ ਪਾਇਆ ਜਾਂਦਾ ਹੈ, ਜੋ ਪੇਟ ਵਿੱਚ ਐਸਿਡ ਨੂੰ ਉਤਸ਼ਾਹਿਤ ਕਰਦਾ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਪੇਟ ਦੀ ਜਲਣ ਹੁੰਦੀ ਹੈ।
ਸਹੀ ਸਮੇਂ 'ਤੇ ਨਾ ਖਾਣਾ
ਅੱਜ-ਕੱਲ੍ਹ ਲੋਕ ਕੰਮ ਦੇ ਕਾਰਨ ਅਕਸਰ ਸਮੇਂ 'ਤੇ ਖਾਣਾ ਨਹੀਂ ਖਾ ਪਾਉਂਦੇ ਹਨ, ਜਦਕਿ ਇਹ ਆਦਤ ਉਨ੍ਹਾਂ ਦੀ ਸਿਹਤ ਲਈ ਸਿੱਧੇ ਤੌਰ 'ਤੇ ਨੁਕਸਾਨਦੇਹ ਸਾਬਤ ਹੁੰਦੀ ਹੈ।
ਜ਼ਿਆਦਾ ਚਾਹ ਤੇ ਕੌਫੀ
ਤੁਹਾਨੂੰ ਦੱਸ ਦੇਈਏ ਕਿ ਚਾਹ ਅਤੇ ਕੌਫੀ ਵਿੱਚ ਪਾਈ ਜਾਣ ਵਾਲੀ ਕੈਫੀਨ ਪੇਟ ਵਿੱਚ ਗੈਸ ਦਾ ਕਾਰਨ ਬਣਦੀ ਹੈ। ਅਜਿਹੇ 'ਚ ਚਾਹ ਅਤੇ ਕੌਫੀ ਦਾ ਜ਼ਿਆਦਾ ਸੇਵਨ ਪੇਟ 'ਚ ਅਲਸਰ ਦਾ ਖਤਰਾ ਪੈਦਾ ਕਰਦਾ ਹੈ।
ਸ਼ਰਾਬ
ਸ਼ਰਾਬ ਦੇ ਸੇਵਨ ਨਾਲ ਪੇਟ ਦਾ ਅਲਸਰ ਵੀ ਹੋ ਸਕਦੈ। ਸ਼ਰਾਬ ਦੇ ਜ਼ਿਆਦਾ ਸੇਵਨ ਨਾਲ ਪੇਟ ਵਿਚ ਗੈਸਟਿਕ ਐਸਿਡ ਪੈਦਾ ਹੁੰਦਾ ਹੈ, ਜਿਸ ਕਾਰਨ ਪੇਟ ਦੀ ਪਰਤ ਕਮਜ਼ੋਰ ਹੋ ਜਾਂਦੀ ਹੈ।
ਇਹ ਵੀ ਹੋ ਸਕਦੈ ਕਾਰਨ
ਸਿਗਰਟਨੋਸ਼ੀ, ਕਾਰਬੋਨੇਟਿਡ ਡਰਿੰਕਸ ਤੇ ਫਾਸਟ ਫੂਡ ਦਾ ਸੇਵਨ ਵੀ ਪੇਟ ਦੇ ਅਲਸਰ ਦਾ ਖ਼ਤਰਾ ਪੈਦਾ ਕਰ ਸਕਦਾ ਹੈ। ਇਸ ਲਈ ਇਨ੍ਹਾਂ ਸਾਰੀਆਂ ਆਦਤਾਂ ਨੂੰ ਸਮੇਂ ਸਿਰ ਕਾਬੂ ਕਰਨਾ ਬਿਹਤਰ ਹੋਵੇਗਾ।
ਤੁਹਾਡੇ ਸਰੀਰ ਨੂੰ ਅੰਦਰੋਂ ਸਾੜ ਸਕਦੀ ਹੈ ਕੋਲਡ ਡਰਿੰਕ, ਜਾਣੋ ਕਿਵੇਂ
Read More