ਤੁਹਾਡੇ ਸਰੀਰ ਨੂੰ ਅੰਦਰੋਂ ਸਾੜ ਸਕਦੀ ਹੈ ਕੋਲਡ ਡਰਿੰਕ, ਜਾਣੋ ਕਿਵੇਂ
By Neha diwan
2024-04-23, 16:20 IST
punjabijagran.com
ਗਰਮੀਆਂ ਦਾ ਮੌਸਮ
ਗਰਮੀਆਂ ਦੇ ਮੌਸਮ ਵਿੱਚ ਅਕਸਰ ਲੋਕ ਆਪਣੇ ਆਪ ਨੂੰ ਠੰਢਾ ਰੱਖਣ ਤੇ ਗਰਮੀ ਤੋਂ ਬਚਣ ਲਈ ਕੋਲਡ ਡਰਿੰਕ ਪੀਣਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਕਈ ਲੋਕ ਸਨੈਕਸ ਆਦਿ ਦੇ ਨਾਲ ਕੋਲਡ ਡਰਿੰਕ ਵੀ ਪੀਂਦੇ ਹਨ।
ਸੋਡਾ ਜਾਂ ਕੋਲਡ ਡਰਿੰਕਜ਼
ਸੋਡਾ ਜਾਂ ਕੋਲਡ ਡਰਿੰਕਜ਼ ਅਕਸਰ ਖਾਲੀ ਕੈਲੋਰੀ ਦੇ ਤੌਰ 'ਤੇ ਦੇਖੇ ਜਾਂਦੇ ਹਨ, ਕਿਉਂਕਿ ਇਨ੍ਹਾਂ ਨੂੰ ਪੀਣ ਨਾਲ ਸਰੀਰ ਨੂੰ ਕੋਈ ਲਾਭ ਨਹੀਂ ਹੁੰਦਾ, ਉਲਟਾ ਇਹ ਸਰੀਰ ਨੂੰ ਕਈ ਨੁਕਸਾਨ ਪਹੁੰਚਾਉਂਦਾ ਹੈ।
ਭਾਰ ਵਧਦਾ
ਇਸ ਵਿਚ ਕੋਈ ਸ਼ੱਕ ਨਹੀਂ ਕਿ ਕੋਲਡ ਡਰਿੰਕਜ਼ ਪੀਣ ਨਾਲ ਭਾਰ ਵਧਦਾ ਹੈ। ਇਸ 'ਚ ਖੰਡ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ, ਜਿਸ ਕਾਰਨ ਤੁਹਾਡਾ ਭਾਰ ਤੇਜ਼ੀ ਨਾਲ ਵਧਦਾ ਹੈ।
ਫੈਟੀ ਲਿਵਰ
ਕੋਲਡ ਡਰਿੰਕਜ਼ ਦੀ ਜ਼ਿਆਦਾ ਮਾਤਰਾ ਪੀਣਾ ਤੁਹਾਡੇ ਲਿਵਰ ਲਈ ਨੁਕਸਾਨਦੇਹ ਹੋ ਸਕਦੈ। ਫੈਟੀ ਲਿਵਰ ਦੀ ਸਮੱਸਿਆ ਹੋ ਸਕਦੀ ਹੈ। ਕੋਲਡ ਡਰਿੰਕਜ਼ ਵਿੱਚ ਵਰਤੀ ਜਾਣ ਵਾਲੀ ਨਕਲੀ ਚੀਨੀ ਵਿੱਚ ਦੋ ਮੁੱਖ ਮਿਸ਼ਰਣ ਹੁੰਦੇ ਹਨ।
ਸ਼ੂਗਰ ਦਾ ਖਤਰਾ
ਜ਼ਿਆਦਾ ਮਾਤਰਾ ਵਿਚ ਕੋਲਡ ਡਰਿੰਕਜ਼ ਪੀਣ ਨਾਲ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ, ਜਿਸ ਨਾਲ ਬਲੱਡ ਸ਼ੂਗਰ ਦਾ ਪੱਧਰ ਵਧ ਸਕਦਾ ਹੈ। ਸਰੀਰ ਵਿੱਚ ਸ਼ੂਗਰ ਵਧਣ ਨਾਲ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।
ਦੰਦਾਂ ਲਈ ਨੁਕਸਾਨਦੇਹ
ਕੋਲਡ ਡਰਿੰਕਜ਼ ਤੁਹਾਡੇ ਦੰਦਾਂ ਲਈ ਬਹੁਤ ਹਾਨੀਕਾਰਕ ਹਨ ਅਤੇ ਉਹਨਾਂ ਨੂੰ ਸਾੜ ਸਕਦੀ ਹੈ ਸੋਡੇ ਵਿੱਚ ਫਾਸਫੋਰਿਕ ਐਸਿਡ ਅਤੇ ਕਾਰਬੋਨਿਕ ਐਸਿਡ ਹੁੰਦਾ ਹੈ, ਜੋ ਲੰਬੇ ਸਮੇਂ ਵਿੱਚ ਦੰਦਾਂ ਦੇ ਪਰਲ ਨੂੰ ਨਸ਼ਟ ਕਰ ਸਕਦਾ ਹੈ।
PCOD 'ਚ ਭਾਰ ਘਟਾਉਣ ਲਈ ਖਾਓ ਇਹ ਖੁਰਾਕ
Read More