ਭਾਰਤ ਦੇ ਨਾਲ 15 ਅਗਸਤ ਨੂੰ ਇਹ 5 ਦੇਸ਼ ਵੀ ਹੋਏ ਸਨ ਆਜ਼ਾਦ
By Neha diwan
2023-08-14, 15:04 IST
punjabijagran.com
ਸੁਤੰਤਰਤਾ ਦਿਵਸ
ਭਾਰਤ ਵਿੱਚ ਹਰ ਸਾਲ 15 ਅਗਸਤ ਨੂੰ ਸੁਤੰਤਰਤਾ ਦਿਵਸ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਜਾਂਦੈ।
ਬ੍ਰਿਟਿਸ਼ ਰਾਜ ਤੋਂ ਆਜ਼ਾਦੀ
ਸਾਡੇ ਦੇਸ਼ ਨੂੰ 15 ਅਗਸਤ 1947 ਨੂੰ ਬ੍ਰਿਟਿਸ਼ ਰਾਜ ਤੋਂ ਆਜ਼ਾਦੀ ਮਿਲੀ ਸੀ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ 15 ਅਗਸਤ ਨੂੰ ਸਿਰਫ਼ ਭਾਰਤ ਹੀ ਨਹੀਂ ਸਗੋਂ ਹੋਰ ਦੇਸ਼ ਵੀ ਆਪਣੀ ਆਜ਼ਾਦੀ ਦਾ ਜਸ਼ਨ ਮਨਾਉਂਦੇ ਹਨ।
ਬਹਿਰੀਨ
ਬਹਿਰੀਨ ਨੂੰ 1971 ਵਿੱਚ 15 ਅਗਸਤ ਨੂੰ ਬ੍ਰਿਟਿਸ਼ ਰਾਜ ਤੋਂ ਆਜ਼ਾਦੀ ਮਿਲੀ ਸੀ। ਬਹਿਰੀਨ ਵਿੱਚ ਆਜ਼ਾਦੀ ਦਿਵਸ 16 ਦਸੰਬਰ ਨੂੰ ਰਾਸ਼ਟਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਲੀਚਟਨਸਟਾਈਨ
ਇੱਥੇ ਸਰਕਾਰੀ ਭਾਸ਼ਾ ਜਰਮਨ ਹੈ। ਲੀਚਟਨਸਟਾਈਨ ਦੁਨੀਆ ਦਾ ਛੇਵਾਂ ਸਭ ਤੋਂ ਛੋਟਾ ਦੇਸ਼ ਹੈ। ਦੇਸ਼ 15 ਅਗਸਤ ਨੂੰ ਜਰਮਨ ਨਿਯੰਤਰਣ ਤੋਂ ਆਪਣੀ ਆਜ਼ਾਦੀ ਦਾ ਜਸ਼ਨ ਮਨਾਉਂਦਾ ਹੈ।
ਕਾਂਗੋ ਦਾ ਲੋਕਤੰਤਰੀ ਗਣਰਾਜ
ਕਾਂਗੋ ਲੋਕਤੰਤਰੀ ਗਣਰਾਜ ਮੱਧ ਅਫ਼ਰੀਕਾ ਵਿੱਚ ਸਥਿਤ ਇੱਕ ਦੇਸ਼ ਹੈ। ਇਹ ਦੇਸ਼ 15 ਅਗਸਤ ਨੂੰ ਆਪਣੀ ਆਜ਼ਾਦੀ ਦਾ ਜਸ਼ਨ ਮਨਾਉਂਦਾ ਹੈ। ਸਾਲ 1960 ਵਿਚ ਇਹ ਦੇਸ਼ 80 ਸਾਲਾਂ ਦੀ ਅਧੀਨਗੀ ਤੋਂ ਬਾਅਦ ਫਰਾਂਸ ਤੋਂ ਪੂਰੀ ਤਰ੍ਹਾਂ ਆਜ਼ਾਦ ਹੋਇਆ।
ਉੱਤਰੀ ਕੋਰੀਆ ਤੇ ਦੱਖਣੀ ਕੋਰੀਆ
ਕੋਰੀਆ ਨੇ 1945 ਵਿੱਚ ਜਾਪਾਨ ਦੀ ਗੁਲਾਮੀ ਤੋਂ ਅਜ਼ਾਦੀ ਹਾਸਲ ਕੀਤੀ ਸੀ ਪਰ ਆਜ਼ਾਦੀ ਤੋਂ ਤਿੰਨ ਸਾਲ ਬਾਅਦ 1948 ਵਿੱਚ ਕੋਰੀਆ ਦੋ ਦੇਸ਼ਾਂ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿੱਚ ਵੰਡਿਆ ਗਿਆ।
ਇਨ੍ਹਾਂ ਦੇਸ਼ਾਂ ਦੇ ਰਿਜ਼ਰਵ 'ਚ ਮੌਜੂਦ ਹੈ ਸਭ ਤੋਂ ਵੱਧ ਸੋਨਾ
Read More