ਜੇ ਹੈ ਫੈਟੀ ਲਿਵਰ ਦੀ ਸਮੱਸਿਆ ਤਾਂ ਡਾਈਟ 'ਚ ਇਨ੍ਹਾਂ ਫਲਾਂ ਨੂੰ ਕਰੋ ਸ਼ਾਮਲ


By Neha diwan02, Jan 2024 01:50 PMpunjabijagran.com

ਫੈਟੀ ਲਿਵਰ

ਫੈਟੀ ਲਿਵਰ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਜਿਗਰ ਦੇ ਸੈੱਲਾਂ ਵਿੱਚ ਚਰਬੀ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਵਾਧੂ ਚਰਬੀ ਟ੍ਰਾਈਗਲਿਸਰਾਈਡਸ ਹੋ ਸਕਦੀ ਹੈ।

ਫੈਟੀ ਲਿਵਰ ਦੀਆਂ ਕਿਸਮਾਂ

ਗੈਰ-ਅਲਕੋਹਲਿਕ ਫੈਟੀ ਲਿਵਰ, ਇਹ ਮੁੱਖ ਤੌਰ 'ਤੇ ਮੋਟਾਪਾ, ਇਨਸੁਲਿਨ ਪ੍ਰਤੀਰੋਧ, ਟਾਈਪ 2 ਡਾਇਬਟੀਜ਼ ਅਤੇ ਮੈਟਾਬੋਲਿਕ ਸਿੰਡਰੋਮ ਨਾਲ ਜੁੜਿਆ ਹੈ। ਅਲਕੋਹਲਿਕ ਫੈਟੀ ਲਿਵਰ ਜ਼ਿਆਦਾ ਤੇ ਲੰਬੇ ਸਮੇਂ ਤੱਕ ਸ਼ਰਾਬ ਪੀਣ ਕਾਰਨ ਹੋ ਸਕਦੈ।

ਬਲੂਬੈਰੀ

ਜੇਕਰ ਤੁਹਾਨੂੰ ਫੈਟੀ ਲਿਵਰ ਦੀ ਸਮੱਸਿਆ ਹੈ ਤਾਂ ਤੁਹਾਨੂੰ ਆਪਣੀ ਡਾਈਟ 'ਚ ਬਲੂਬੇਰੀ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਚਕੋਤਰਾ

ਚਕੌਤਰਾ ਫੈਟੀ ਲਿਵਰ ਵਿੱਚ ਬਹੁਤ ਵਧੀਆ ਮੰਨਿਆ ਜਾਂਦਾ ਹੈ। ਕੁਝ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਇਸ ਵਿੱਚ ਕੁਝ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ।

ਆਵਾਕੈਡੋ

ਫੈਟੀ ਲਿਵਰ ਦੀ ਸਮੱਸਿਆ ਨੂੰ ਠੀਕ ਕਰਨ ਲਈ ਆਵਾਕਾਡੋ ਨੂੰ ਡਾਈਟ 'ਚ ਸ਼ਾਮਲ ਕਰਨਾ ਚੰਗਾ ਵਿਚਾਰ ਹੈ।

ਸੇਬ

ਸੇਬ ਦਾ ਸੇਵਨ ਸਮੁੱਚੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਨਿਯਮਿਤ ਤੌਰ 'ਤੇ ਸੇਬ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਲਿਵਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ।

ਸੰਤਰਾ ਤੇ ਨਿੰਬੂ

ਫੈਟੀ ਲਿਵਰ ਦੀ ਸਮੱਸਿਆ ਹੋਣ 'ਤੇ ਖੱਟੇ ਫਲਾਂ ਜਿਵੇਂ ਸੰਤਰਾ ਅਤੇ ਨਿੰਬੂ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ।

ਸਰਦੀਆਂ 'ਚ ਕਬਜ਼ ਦਾ ਕਾਰਨ ਬਣਦੇ ਹਨ ਇਹ 5 ਆਮ ਭੋਜਨ