ਸਰਦੀਆਂ ਵਿੱਚ ਪਾਚਨ ਕਿਰਿਆ ਹੌਲੀ ਕੰਮ ਕਰਦੀ ਹੈ। ਕਈ ਵਾਰ ਭਾਰੀ ਜਾਂ ਤੇਲਯੁਕਤ ਭੋਜਨ ਖਾਣ ਨਾਲ ਗੈਸ, ਕੜਵੱਲ ਅਤੇ ਪੇਟ ਵਿੱਚ ਦਰਦ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ।
ਅਜਵੈਣ - ਅੱਧਾ ਚਮਚ ,ਇੱਕ ਚੁਟਕੀ ਹਿੰਗ ,ਅੱਧਾ ਚਮਚ ਕਾਲਾ ਨਮਕ ,ਅਦਰਕ ਦਾ ਇੱਕ ਟੁਕੜਾ
ਇੱਕ ਗਲਾਸ ਪਾਣੀ ਲਓ ਤੇ ਗਰਮ ਕਰੋ, ਇਸ ਵਿੱਚ ਅਜਵੈਣ, ਹਿੰਗ, ਕਾਲਾ ਨਮਕ ਅਤੇ ਪੀਸਿਆ ਹੋਇਆ ਅਦਰਕ ਦਾ ਟੁਕੜਾ ਪਾਓ। ਚੰਗੀ ਤਰ੍ਹਾਂ ਉਬਾਲਣ ਤੋਂ ਬਾਅਦ, ਇਸਨੂੰ ਠੰਢਾ ਕਰੋ ਤੇ ਛਾਣ ਕੇ ਪੀਓ
ਗੈਸ ਤੇ ਬਦਹਜ਼ਮੀ ਦੀ ਸਮੱਸਿਆ ਤੋਂ ਰਾਹਤ ਪਾਉਣ ਵਿੱਚ ਮਦਦ ਕਰਦਾ ਹੈ। ਕਾਲਾ ਨਮਕ ਪਾਚਕ ਐਨਜ਼ਾਈਮਾਂ ਨੂੰ ਵੀ ਉਤੇਜਿਤ ਕਰਦਾ ਹੈ, ਜੋ ਪਾਚਨ ਪ੍ਰਣਾਲੀ ਨੂੰ ਸਹੀ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ।
ਹਿੰਗ ਪੇਟ ਦੇ ਦਰਦ ਤੇ ਸੋਜ ਨੂੰ ਘਟਾਉਣ ਵਿੱਚ ਮਦਦਗਾਰ ਹੈ। ਅਦਰਕ ਇੱਕ ਕੁਦਰਤੀ ਪਾਚਕ ਐਨਜ਼ਾਈਮ ਵਜੋਂ ਕੰਮ ਕਰਦਾ ਹੈ ਅਤੇ ਸਰੀਰ ਵਿੱਚੋਂ ਗੈਸ ਨੂੰ ਖਤਮ ਕਰਦਾ ਹੈ।