ਸਰਦੀਆਂ ਦੇ ਮੌਸਮ 'ਚ ਲਸਣ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਲਸਣ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਲਸਣ ਨੂੰ ਸਬਜ਼ੀਆਂ 'ਚ ਮਿਲਾ ਕੇ ਖਾਣ ਤੋਂ ਇਲਾਵਾ ਇਸ ਦੀ ਚਟਨੀ ਦਾ ਸੇਵਨ ਵੀ ਕੀਤਾ ਜਾਂਦਾ ਹੈ।
ਲਸਣ ਦੀ ਚਟਨੀ ਮੌਸਮੀ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਦੀ ਹੈ। ਇਸ ਨੂੰ ਆਸਾਨੀ ਨਾਲ ਬਣਾਇਆ ਜਾ ਸਕਦੈ ਇਸ਼ 'ਚ ਐਂਟੀ-ਬੈਕਟੀਰੀਅਲ ਤੇ ਐਂਟੀ-ਫੰਗਲ ਗੁਣ ਹੁੰਦੇ ਹਨ।
ਲਸਣ ਦੀ ਚਟਨੀ ਯੂਰਿਕ ਐਸਿਡ ਨੂੰ ਕੰਟਰੋਲ ਕਰਦੀ ਹੈ। ਸਰਦੀਆਂ 'ਚ ਇਸ ਨੂੰ ਖਾਣ ਨਾਲ ਸਰੀਰ ਗਰਮ ਰਹਿੰਦਾ ਹੈ। ਮੌਸਮੀ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ। ਗਠੀਆ ਦੇ ਲੱਛਣਾਂ ਨੂੰ ਵੀ ਘਟਾਉਂਦਾ ਹੈ।
ਲਸਣ ਦੀ ਚਟਨੀ ਖਾਣ ਨਾਲ ਜ਼ੁਕਾਮ, ਖੰਘ, ਬੁਖਾਰ ਤੇ ਜ਼ੁਕਾਮ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਮਿਊਨਿਟੀ ਨੂੰ ਵੀ ਮਜ਼ਬੂਤ ਕਰਦਾ ਹੈ ਤੇ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਂਦਾ ਹੈ।
ਥਾਇਰਾਇਡ ਦੇ ਮਰੀਜ਼ ਲਸਣ ਦੀ ਚਟਨੀ ਖਾ ਸਕਦੇ ਹਨ। ਲਸਣ 'ਚ ਐਲੀਸਿਨ ਤੇ ਫਲੇਵੋਨੋਇਡ ਪਾਏ ਜਾਂਦੇ ਹਨ, ਜੋ ਥਾਇਰਾਇਡ ਨੂੰ ਘੱਟ ਕਰਦੇ ਹਨ।
ਲਸਣ ਦੀ ਚਟਨੀ ਪਾਚਨ ਤੰਤਰ ਨੂੰ ਸੁਧਾਰਦੀ ਹੈ। ਇਸ ਦਾ ਸੇਵਨ ਕਰਨ ਨਾਲ ਗੈਸ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਲਸਣ ਦੀ ਚਟਨੀ ਨਾਲ ਕੋਲੈਸਟ੍ਰਾਲ ਦਾ ਪੱਧਰ ਵੀ ਕੰਟਰੋਲ 'ਚ ਰਹਿੰਦਾ ਹੈ। ਦਿਲ ਦੇ ਦੌਰੇ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ।