Cardamom Benefits: 7 ਖਤਰਨਾਕ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰੇਗੀ ਇਲਾਇਚੀ


By Neha diwan22, Aug 2023 12:17 PMpunjabijagran.com

ਬਲੱਡ ਪ੍ਰੈਸ਼ਰ

ਸਿਹਤਮੰਦ ਵਿਅਕਤੀ ਦਾ ਆਮ ਬੀਪੀ 120/80 mmHg ਹੁੰਦੈ। ਜੇ ਪੱਧਰ ਇਸ ਤੋਂ ਵੱਧ ਜਾਂਦੈ, ਤਾਂ ਹਾਈ ਬਲੱਡ ਪ੍ਰੈਸ਼ਰ ਮੰਨਿਆ ਜਾਂਦੈ। ਰਸੋਈ 'ਚ ਰੱਖੀ ਹਰੀ ਇਲਾਇਚੀ ਇਸ ਨੂੰ ਕੰਟਰੋਲ ਕਰ ਸਕਦੀ ਹੈ।

ਹਰੀ ਇਲਾਇਚੀ ਦੇ ਫਾਇਦੇ

ਹਰੀ ਇਲਾਇਚੀ ਨਾਲ ਹਾਈਪਰਟੈਨਸ਼ਨ ਨੂੰ ਠੀਕ ਕੀਤਾ ਜਾ ਸਕਦੈ।ਰਿਸਰਚ 'ਚ ਹਾਈ ਬੀਪੀ ਦੇ 20 ਮਰੀਜ਼ਾਂ ਨੂੰ ਇਲਾਇਚੀ ਪਾਊਡਰ ਦਿੱਤਾ ਗਿਆ। ਕੁਝ ਦਿਨਾਂ ਬਾਅਦ ਉਸਦਾ ਬੀਪੀ ਨਾਰਮਲ ਪਾਇਆ ਗਿਆ।

ਤੇਜ਼ੀ ਨਾਲ ਭਾਰ ਘਟੇਗਾ

ਹਰੀ ਇਲਾਇਚੀ ਖਾਣ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦੈ। ਇਹ ਸਾਡੀ ਚਰਬੀ ਨੂੰ ਬਰਨ ਕਰਨ ਦਾ ਕੰਮ ਕਰਦਾ ਹੈ, ਜਿਸ ਕਾਰਨ ਚਰਬੀ ਘੱਟ ਹੋਣ ਲੱਗਦੀ ਹੈ

ਸ਼ੂਗਰ

ਇਸ ਦੇ ਦਾਣਿਆਂ ਨਾਲ ਹਾਈ ਬਲੱਡ ਸ਼ੂਗਰ ਤੋਂ ਛੁਟਕਾਰਾ ਮਿਲ ਸਕਦਾ ਹੈ। ਕਈ ਖੋਜਾਂ 'ਚ ਦੇਖਿਆ ਗਿਆ ਹੈ ਕਿ ਇਸ ਨੂੰ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ ਅਤੇ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।

ਲਿਵਰ ਲਈ ਫਾਇਦੇਮੰਦ

ਇਲਾਇਚੀ ਕੋਲੈਸਟ੍ਰੋਲ, ਟ੍ਰਾਈਗਲਾਈਸਰਾਈਡ ਤੇ ਜਿਗਰ ਦੇ ਐਨਜ਼ਾਈਮ ਨੂੰ ਘੱਟ ਕਰਦੀ ਹੈ, ਜਿਸਦਾ ਜਿਗਰ 'ਤੇ ਲਾਭਕਾਰੀ ਪ੍ਰਭਾਵ ਪੈਂਦਾ ਹੈ।

ਕੈਂਸਰ ਨਹੀਂ ਹੋਣ ਦਿੰਦੀ

ਅਧਿਐਨਾਂ ਵਿੱਚ ਇਲਾਇਚੀ ਵਿੱਚ ਕੈਂਸਰ ਵਿਰੋਧੀ ਗੁਣ ਪਾਏ ਗਏ ਹਨ। ਖੋਜਕਰਤਾਵਾਂ ਨੇ ਪਾਇਆ ਕਿ ਇਸ ਵਿੱਚ ਟਿਊਮਰ ਸੈੱਲਾਂ ਨੂੰ ਨਸ਼ਟ ਕਰਨ ਦੀ ਸਮਰੱਥਾ ਹੈ। ਇਸਨੂੰ ਡਾਈਟ ਵਿੱਚ ਸ਼ਾਮਲ ਕਰਨਾ ਇੱਕ ਵਧੀਆ ਵਿਕਲਪ ਹੈ।

ਮੂੰਹ ਦੀ ਸਿਹਤ ਲਈ ਵਧੀਆ

ਜੇ ਤੁਸੀਂ ਸਾਹ ਦੀ ਬਦਬੂ, ਮਸੂੜਿਆਂ 'ਚ ਦਰਦ, ਦੰਦਾਂ 'ਚ ਜਲਣ ਆਦਿ ਤੋਂ ਪਰੇਸ਼ਾਨ ਹੋ ਤਾਂ ਤੁਹਾਡੀ ਮੂੰਹ ਦੀ ਸਿਹਤ ਖਰਾਬ ਹੈ। ਇਸ ਮਸਾਲਾ ਨੂੰ ਖਾ ਕੇ ਤੁਸੀਂ ਮੂੰਹ ਦੀ ਲਾਗ ਤੋਂ ਛੁਟਕਾਰਾ ਪਾ ਸਕਦੇ ਹੋ।

ਗਲਤੀ ਨਾਲ ਵੀ ਕੱਚੀਆਂ ਨਾ ਖਾਓ ਇਹ ਸਬਜ਼ੀਆਂ