ਖੂਨ ਦੀ ਕਮੀ ਨੂੰ ਦੂਰ ਕਰਨ ਲਈ ਖਾਓ ਇਹ ਫ਼ਲ


By Neha diwan12, Aug 2024 01:51 PMpunjabijagran.com

ਪੀਲੀ ਸਕਿਨ

ਜੇ ਤੁਹਾਡੀ ਸਕਿਨ ਪੀਲੀ ਹੋ ਗਈ ਹੈ ਤੇ ਚਿਹਰੇ ਦੀ ਚਮਕ ਖੋਹ ਗਈ ਹੈ ਤਾਂ ਇਸ ਦਾ ਮੁੱਖ ਕਾਰਨ ਸਰੀਰ 'ਚ ਖੂਨ ਦੀ ਕਮੀ ਹੈ। ਇਸ ਤੁਹਾਨੂੰ ਇਹ ਫ਼ਲ ਖਾਣੇ ਚਾਹੀਦੇ ਹਨ।

ਅਨਾਰ ਖਾਓ

ਅਨਾਰ ਆਇਰਨ, ਵਿਟਾਮਿਨ ਏ, ਵਿਟਾਮਿਨ ਸੀ ਤੇ ਵਿਟਾਮਿਨ ਈ ਨਾਲ ਭਰਪੂਰ ਹੁੰਦੈ, ਜੋ ਤੁਹਾਡੇ ਸਰੀਰ 'ਚ ਬਲੱਡ ਨੂੰ ਵਧਾਉਣ 'ਚ ਮਦਦਗਾਰ ਹੈ।

ਕੇਲਾ ਖਾਓ

ਕੇਲਾ ਆਇਰਨ ਨਾਲ ਭਰਪੂਰ ਫ਼ਲ ਹੈ ਇਸ ਦੇ ਸੇਵਨ ਨਾਲ ਸਰੀਰ 'ਚ ਹੀਮੋਗਲੋਬਿਨ ਦੀ ਮਾਤਰਾ ਵਧਦੀ ਹੈ ਤੇ ਖੂਨ ਦੀ ਕਮੀ ਦੂਰ ਹੁੰਦੀ ਹੈ।

ਸੇਬ ਖਾਓ

ਸਰੀਰ 'ਚ ਖੂਨ ਦੀ ਕਮੀ ਹੈ ਤਾਂ ਸੇਬ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਹੀਮੋਗਲੋਬਿਨ ਦੀ ਸੰਖਿਆ 'ਚ ਵਾਧਾ ਹੁੰਦੈ ਤੇ ਰੋਜ਼ 1 ਸੇਬ ਖਾਣ ਨਾਲ ਕਈ ਤਰ੍ਹਾਂ ਦੇ ਰੋਗ ਦੂਰ ਹੁੰਦੇ ਹਨ।

ਸੰਤਰਾ

ਸੰਤਰਾ ਵਿਟਾਮਿਨ ਸੀ ਨਾਲ ਭਰਪੂਰ ਹੈ। ਇਸ ਦੇ ਇਲਾਵਾ ਜੇ ਤੁਸੀਂ ਆਇਰਨ ਦੀ ਕਮੀ ਦੂਰ ਕਰਨਾ ਚਾਹੁੰਦੇ ਹੋ ਤਾਂ ਰੋਜ਼ 1 ਸੰਤਰਾ ਖਾਣਾ ਚਾਹੀਦੈ।

ਸਟ੍ਰਾਬੇਰੀ

ਸਟ੍ਰਾਬੇਰੀ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਦਾ ਚੰਗਾ ਸਰੋਤ ਹੈ। ਇਸ ਨੂੰ ਖਾਣ ਨਾਲ ਸਾਡਾ ਸਰੀਰ ਆਇਰਨ ਦੀ ਬਿਹਤਰ ਵਰਤੋਂ ਕਰ ਸਕਦਾ ਹੈ, ਜੋ ਹੀਮੋਗਲੋਬਿਨ ਪੈਦਾ ਕਰਨ 'ਚ ਮਦਦ ਕਰਦਾ ਹੈ।

ਕੀਵੀ

ਕੀਵੀ ਵੀ ਇੱਕ ਅਜਿਹਾ ਫਲ ਹੈ ਜੋ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਕੀਵੀ 'ਚ ਆਇਰਨ ਵੀ ਹੁੰਦਾ ਹੈ, ਜੋ ਹੀਮੋਗਲੋਬਿਨ ਦੀ ਗਿਣਤੀ ਵਧਾਉਣ 'ਚ ਮਦਦ ਕਰਦਾ ਹੈ।

ਤਰਬੂਜ

ਹੀਮੋਗਲੋਬਿਨ ਵਧਾਉਣ ਵਿਚ ਤਰਬੂਜ ਦੀ ਸਿੱਧੀ ਭੂਮਿਕਾ ਨਹੀਂ ਹੁੰਦੀ। ਇਹ ਅਸਿੱਧੇ ਤੌਰ 'ਤੇ ਮਦਦ ਕਰਦਾ ਹੈ. ਤਰਬੂਜ ਵਿੱਚ ਵਿਟਾਮਿਨ ਸੀ ਅਤੇ ਫੋਲੇਟ ਦੇ ਨਾਲ ਲਾਈਕੋਪੀਨ ਵੀ ਹੁੰਦਾ ਹੈ।

ਜੇ ਤੁਹਾਡਾ ਬੱਚਾ ਵੀ ਦੁੱਧ ਪੀਣ ਲਈ ਕਰਦਾ ਹੈ ਨਖਰਾ ਤਾਂ ਕਰੋ ਇਹ ਕੰਮ