ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਖਾ ਸਕਦੇ ਹੋ ਇਹ ਫ਼ਲ


By Neha diwan15, Sep 2024 12:58 PMpunjabijagran.com

ਸਰੀਰ 'ਚ ਪਿਸ਼ਾਬ ਦੀ ਮਾਤਰਾ ਵਧਣ ਨਾਲ ਯੂਰਿਕ ਐਸਿਡ ਵੀ ਵਧਣ ਲਗਦਾ ਹੈ। ਜ਼ਿਆਦਾ ਯੂਰਿਕ ਐਸਿਡ ਤੋਂ ਪਰੇਸ਼ਾਨ ਲੋਕਾਂ ਨੂੰ ਆਪਣੀ ਡਾਈਟ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

ਚੈਰੀ ਖਾਓ

ਚੈਰੀ 'ਚ ਐਸਿਡ ਨੂੰ ਕੰਟਰੋਲ ਕਰਨ ਦੇ ਗੁਣ ਪਾਏ ਜਾਂਦੇ ਹਨ। ਚੈਰੀ 'ਚ ਫਾਸਫੋਰਸ, ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ ,ਆਇਰਨ ਤੇ ਕੈਲਸ਼ੀਅਮ ਵਰਗੇ ਮਿਸ਼ਰਣ ਪਾਏ ਜਾਂਦੇ ਹਨ।

ਕੀਵੀ

ਯੂਰਿਕ ਐਸਿਡ ਨੂੰ ਕੰਟਰੋਲ 'ਚ ਰੱਖਣ ਲਈ ਕੀਵੀ ਨੂੰ ਡਾਈਟ 'ਚ ਸ਼ਾਮਲ ਕਰੋ। ਕੀਵੀ 'ਚ ਵਿਟਾਮਿਨ C, ਵਿਟਾਮਿਨ E, ਪੋਟਾਸ਼ੀਅਮ ਤੇ ਫੋਲੇਟ ਪਾਏ ਜਾਂਦੇ ਹਨ। ਜੋ ਬਾਡੀ 'ਚੋਂ ਬੁਰੇ ਤੱਤਾਂ ਨੂੰ ਬਾਹਰ ਕੱਢਦੀ ਹੈ।

ਕੇਲੇ ਖਾਓ

ਕੇਲੇ 'ਚ ਪਿਊਰੀਨ ਬਹੁਤ ਘੱਟ ਹੁੰਦਾ ਹੈ ਤੇ ਵਿਟਾਮਿਨ C ਦੀ ਮਾਤਰਾ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਡਾਈਟ 'ਚ ਸ਼ਾਮਲ ਕਰੋ।

ਸੇਬ ਖਾਓ

ਹਾਈ ਫਾਈਬਰ ਨਾਲ ਭਰਪੂਰ ਸੇਬ ਪਾਚਨ ਪ੍ਰਕਿਰਿਆ ਨੂੰ ਠੀਕ ਰੱਖਦਾ ਹੈ। ਇਹ ਬਲੱਡ 'ਚ ਯੂਰਿਕ ਐਸਿਡ ਨੂੰ ਇਕੱਠਾ ਹੋਣ ਤੋਂ ਰੋਕਦਾ ਹੈ ਤੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ।

ਜਾਮਣ

ਐਂਟੀ ਆਕਸੀਡੈਂਟ ਨਾਲ ਭਰਪੂਰ ਮੈਟਾਬੋਲਿਜ਼ਮ ਨੂੰ ਵਧਾਉਣ 'ਚ ਤੇ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਮਦਦ ਕਰਦੀ ਹੈ। ਸਰੀਰ ਦੀ ਸੋਜ ਘੱਟ ਕਰਨ ਦੇ ਨਾਲ ਐਸਿਡ ਲੈਵਲ ਨੂੰ ਕੰਟਰੋਲ ਕਰਦੀ ਹੈ।

ਸੰਤਰਾਂ

ਸੰਤਰੇ 'ਚ ਵਿਟਾਮਿਨ C ਪਾਇਆ ਜਾਂਦਾ ਹੈ। ਇਹ ਸਰੀਰ 'ਚ ਜਮ੍ਹਾਂ ਟੌਕਸਿਨ ਨੂੰ ਬਾਹਰ ਕੱਢਦਾ ਹੈ।

ਅਨਾਰ ਖਾਓ

ਅਨਾਰ 'ਚ ਫਾਈਬਰ ਤੇ ਐਂਟੀ ਆਕਸੀਡੈਂਟਸ ਪਾਏ ਜਾਂਦੇ ਹਨ। ਜੋ ਯੂਰਿਕ ਐਸਿਡ ਨੂੰ ਕੰਟਰੋਲ ਕਰਦੇ ਹਨ। ਰੋਜ਼ 1 ਅਨਾਰ ਜ਼ਰੂਰ ਖਾਣਾ ਚਾਹੀਦਾ ਹੈ।

Women Safety: ਬੇਟੀਆਂ ਨੂੰ ਘਰ 'ਚ ਸਿਖਾਓ ਸੁਰੱਖਿਆ ਨਾਲ ਜੁੜੀਆਂ ਗੱਲਾਂ