ਘੱਟ ਪੈਸਿਆਂ 'ਚ ਚਾਹੁੰਦੇ ਹੋ ਵਿਦੇਸ਼ ਘੁੰਮਣਾ ਤਾਂ ਇਹ 5 ਦੇਸ਼ ਹੋਣਗੇ ਸਹੀ


By Neha Diwan2023-03-05, 11:55 ISTpunjabijagran.com

ਜਦੋਂ ਸੈਰ-ਸਪਾਟੇ ਦੀ ਗੱਲ ਆਉਂਦੀ ਹੈ

ਹਰ ਕੋਈ ਸਫ਼ਰ ਕਰਨਾ ਪਸੰਦ ਕਰਦਾ ਹੈ। ਅਕਸਰ ਲੋਕ ਕੰਮ ਦੇ ਬੋਝ ਤੋਂ ਦੂਰ ਆਪਣੇ ਮਨ ਨੂੰ ਤਰੋ-ਤਾਜ਼ਾ ਕਰਨ ਲਈ ਛੁੱਟੀਆਂ 'ਤੇ ਜਾਂਦੇ ਹਨ। ਜ਼ਿਆਦਾਤਰ ਲੋਕ ਆਪਣੀਆਂ ਛੁੱਟੀਆਂ ਵਿਦੇਸ਼ਾਂ ਵਿਚ ਬਿਤਾਉਣਾ ਪਸੰਦ ਕਰਦੇ ਹਨ।

ਘਟ ਬਜਟ ਵਾਲੇ ਦੇਸ਼

ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਹੋ ਜੋ ਵਿਦੇਸ਼ ਘੁੰਮਣਾ ਚਾਹੁੰਦੇ ਹਨ ਤਾਂ ਅੱਜ ਅਸੀਂ ਤੁਹਾਨੂੰ ਦੁਨੀਆ ਦੇ 5 ਅਜਿਹੇ ਦੇਸ਼ਾਂ ਬਾਰੇ ਦੱਸਾਂਗੇ, ਜਿੱਥੇ ਤੁਸੀਂ ਆਪਣੀ ਛੁੱਟੀਆਂ ਮਨਾ ਸਕਦੇ ਹੋ।

ਨੇਪਾਲ

ਜੇ ਵਿਦੇਸ਼ ਘੁੰਮਣਾ ਚਾਹੁੰਦੇ ਹੋ, ਤਾਂ ਗੁਆਂਢੀ ਦੇਸ਼ ਨੇਪਾਲ ਤੁਹਾਡੇ ਲਈ ਵਧੀਆ ਵਿਕਲਪ ਸਾਬਤ ਹੋਵੇਗਾ। ਨੇਪਾਲ ਦੀ ਰਾਜਧਾਨੀ ਕਾਠਮੰਡੂ ਇਕ ਬਹੁਤ ਹੀ ਖੂਬਸੂਰਤ ਜਗ੍ਹਾ ਹੈ, ਜਿੱਥੇ ਤੁਸੀਂ ਆਪਣੀ ਪੂਰੀ ਛੁੱਟੀਆਂ ਬਿਤਾ ਸਕਦੇ ਹੋ।

ਨੇਪਾਲ ਘੁੰਮਣ ਲਈ ਖਰਚ

ਤੁਸੀਂ ਇੱਥੇ 12 ਹਜ਼ਾਰ ਤੋਂ 15 ਹਜ਼ਾਰ ਤਕ ਘੁੰਮ ਸਕਦੇ ਹੋ। ਖਾਸ ਗੱਲ ਇਹ ਹੈ ਕਿ ਗੁਆਂਢੀ ਦੇਸ਼ ਹੋਣ ਕਾਰਨ ਇੱਥੇ ਜਾਣ ਲਈ ਤੁਹਾਨੂੰ ਕਿਸੇ ਤਰ੍ਹਾਂ ਦੇ ਪਾਸਪੋਰਟ ਜਾਂ ਵੀਜ਼ੇ ਦੀ ਲੋੜ ਨਹੀਂ ਪਵੇਗੀ।

ਭੂਟਾਨ

ਹਿਮਾਲਿਆ ਦੀਆਂ ਪਹਾੜੀਆਂ ਨਾਲ ਢੱਕਿਆ ਭੂਟਾਨ ਵੀ ਦੇਖਣ ਲਈ ਵਧੀਆ ਜਗ੍ਹਾ ਹੈ। ਗੁਆਂਢੀ ਦੇਸ਼ ਹੋਣ ਕਰਕੇ ਭਾਰਤੀਆਂ ਨੂੰ ਇੱਥੇ ਜਾਣ ਲਈ ਵੀਜ਼ੇ ਦੀ ਲੋੜ ਨਹੀਂ। ਤੁਸੀਂ ਸੜਕ, ਫਲਾਈਟ ਅਤੇ ਰੇਲ ਰਾਹੀਂ ਭੂਟਾਨ ਪਹੁੰਚ ਸਕਦੇ ਹੋ।

ਬਾਲੀ

ਇੰਡੋਨੇਸ਼ੀਆ ਦਾ ਇਹ ਟਾਪੂ ਆਪਣੀ ਖੂਬਸੂਰਤੀ ਲਈ ਦੁਨੀਆ ਭਰ 'ਚ ਜਾਣਿਆ ਜਾਂਦਾ ਹੈ। ਇੱਥੇ ਨਾ ਸਿਰਫ਼ ਦੇਖਣ ਲਈ ਬਹੁਤ ਸਾਰੀਆਂ ਥਾਵਾਂ ਹਨ, ਬਲਕਿ ਇੱਥੇ ਬਹੁਤ ਸਾਰੇ ਹਾਈ-ਫਾਈ ਰੈਸਟੋਰੈਂਟ ਅਤੇ ਫੈਸ਼ਨ ਸਟੋਰ ਵੀ ਹਨ।

ਮਲੇਸ਼ੀਆ

ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਮਲੇਸ਼ੀਆ ਇੱਕ ਵਧੀਆ ਵਿਕਲਪ ਸਾਬਤ ਹੋਵੇਗਾ। ਹਰ ਸਾਲ ਦੁਨੀਆ ਭਰ ਤੋਂ ਬਹੁਤ ਸਾਰੇ ਲੋਕ ਇੱਥੇ ਦੇਖਣ ਲਈ ਆਉਂਦੇ ਹਨ। ਮਲੇਸ਼ੀਆ ਦੀ ਯਾਤਰਾ ਭਾਰਤ ਤੋਂ ਸਿਰਫ 4 ਘੰਟੇ ਦੀ ਫਲਾਈਟ ਹੈ।

ਵਿਅਤਨਾਮ

ਵਿਅਤਨਾਮ ਵਿਦੇਸ਼ ਯਾਤਰਾ ਕਰਨ ਲਈ ਸਭ ਤੋਂ ਸਸਤੇ ਦੇਸ਼ਾਂ ਵਿੱਚੋਂ ਇੱਕ ਹੈ। ਤੁਸੀਂ ਇੱਥੇ ਸੁੰਦਰ ਬੀਚ, ਲੈਂਡਸਕੇਪ, ਸਵਾਦਿਸ਼ਟ ਸਟ੍ਰੀਟ ਫੂਡ, ਗੁਫਾਵਾਂ ਆਦਿ ਦਾ ਆਨੰਦ ਲੈ ਸਕਦੇ ਹੋ। ਖਰੀਦਦਾਰੀ ਲਈ ਬਹੁਤ ਸਸਤਾ ਦੇਸ਼ ਹੈ।

ਜੇ ਤੁਸੀਂ ਵੀ ਹੋ ਮਿਠਾਈ ਖਾਣ ਦੇ ਸ਼ੌਕੀਨ ਤਾਂ ਇਸ ਤਰੀਕੇ ਨਾਲ ਬਣਾਓ ਰਬੜੀ ਦੀ ਖੀਰ