ਆਂਡਾ ਇੱਕ ਸੁਪਰਫੂਡ ਹੈ, ਜੋ ਸਰੀਰ ਨੂੰ ਕਈ ਸਿਹਤ ਲਾਭ ਦਿੰਦਾ ਹੈ। ਪਰ ਇਸ ਦਾ ਸੇਵਨ ਕੁਝ ਚੀਜ਼ਾਂ ਅਤੇ ਭੋਜਨ ਦੇ ਨਾਲ ਨਹੀਂ ਕਰਨਾ ਚਾਹੀਦਾ। ਨਹੀਂ ਤਾਂ ਤੁਹਾਨੂੰ ਪੇਟ ਦੀ ਸਮੱਸਿਆ ਹੋ ਸਕਦੀ ਹੈ।
ਪ੍ਰੋਟੀਨ ਅਤੇ ਹੋਰ ਵਿਟਾਮਿਨ ਅਤੇ ਖਣਿਜ ਪ੍ਰਦਾਨ ਕਰਨ ਲਈ ਆਂਡੇ ਨੂੰ ਪੂਰੀ ਦੁਨੀਆ ਵਿੱਚ ਖਾਧਾ ਜਾਂਦਾ ਹੈ। ਲੋਕ ਚਾਹ, ਕੌਫੀ, ਦੁੱਧ ਅਤੇ ਹੋਰ ਭੋਜਨ ਦੇ ਨਾਲ ਆਂਡੇ ਦਾ ਸੇਵਨ ਕਰਦੇ ਹਨ।
ਬਹੁਤ ਲੋਕ ਚੰਗਾ ਸਮਝ ਕੇ ਭੁਨੇ ਹੋਏ ਮਾਂਸ ਨਾਲ ਆਂਡੇ ਦਾ ਸੇਵਨ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਇਸ ਨਾਲ ਤੁਹਾਨੂੰ ਪਾਚਨ ਸਬੰਧੀ ਦਿਕਤਾ ਦਾ ਸਾਹਮਣਾ ਕਰਨਾ ਪੈ ਸਕਦੈ।
ਆਂਡੇ ਨੂੰ ਚੀਨੀ ਨਾਲ ਨਹੀਂ ਪਕਾਉਣਾ ਚਾਹੀਦਾ। ਕਿਉਂਕਿ, ਖਾਣਾ ਪਕਾਉਣ ਦੌਰਾਨ ਦੋਵਾਂ ਚੀਜ਼ਾਂ ਤੋਂ ਨਿਕਲਣ ਵਾਲੇ ਅਮੀਨੋ ਐਸਿਡ ਸਰੀਰ ਲਈ ਜ਼ਹਿਰੀਲੇ ਬਣ ਸਕਦੇ ਹਨ ਅਤੇ ਖੂਨ ਵਿੱਚ ਜੰਮਣ ਦਾ ਕਾਰਨ ਬਣ ਸਕਦੇ ਹਨ।
ਜੇਕਰ ਤੁਸੀਂ ਚਾਹ ਦੇ ਨਾਲ ਉਬਲੇ ਹੋਏ ਆਂਡੇ ਖਾਣ ਬਾਰੇ ਸੋਚ ਰਹੇ ਹੋ, ਤਾਂ ਜ਼ਰਾ ਰੁਕ ਜਾਓ। ਇਹ ਪੇਟ ਲਈ ਨੁਕਸਾਨਦੇਹ ਹੋ ਸਕਦੈ। ਪਾਚਨ ਕਿਰਿਆ 'ਤੇ ਬੁਰਾ ਪ੍ਰਭਾਵ ਪੈਂਦਾ ਹੈ ਤੇ ਤੁਹਾਨੂੰ ਕਬਜ਼ ਦੀ ਸਮੱਸਿਆ ਹੋ ਸਕਦੀ ਹੈ।
ਸੋਇਆ ਦੁੱਧ ਅਤੇ ਆਂਡੇ ਦੋਵੇਂ ਪ੍ਰੋਟੀਨ ਦੇ ਵਧੀਆ ਸਰੋਤ ਹਨ। ਪਰ ਜੇ ਤੁਸੀਂ ਇਨ੍ਹਾਂ ਦੋਵਾਂ ਭੋਜਨਾਂ ਦਾ ਇਕੱਠੇ ਸੇਵਨ ਕਰਦੇ ਹੋ, ਤਾਂ ਸਰੀਰ ਵਿੱਚ ਪ੍ਰੋਟੀਨ ਦੇ ਸੋਖਣ ਵਿੱਚ ਗੜਬੜ ਹੋ ਸਕਦੀ ਹੈ।
ਆਯੁਰਵੇਦ 'ਚ ਆਂਡੇ ਦੇ ਨਾਲ ਕੁਝ ਹੋਰ ਚੀਜ਼ਾਂ ਖਾਣ ਦੀ ਵੀ ਮਨਾਹੀ ਹੈ। ਜਿਸ ਵਿੱਚ ਫਲਾਂ (ਖਾਸ ਕਰਕੇ ਤਰਬੂਜ), ਦੁੱਧ ਤੇ ਇਸ ਦੇ ਉਤਪਾਦਾਂ ਜਾਂ ਬੀਨਜ਼ ਦਾ ਨਾਮ ਸ਼ਾਮਲ ਹੈ।
ਕਦੇਂ ਵੀ ਆਂਡੇ ਨੂੰ ਕੇਲੇ ਨਾਲ ਨਹੀਂ ਖਾਣਾ ਚਾਹੀਦਾ। ਮਾਹਿਰਾਂ ਮੁਤਾਬਕ ਆਂਡੇ ਦੇ ਨਾਲ ਇਸ ਨਾਲ ਖਾਣ ਨਾਲ ਪਾਚਨ ਕਿਰਿਆ 'ਤੇ ਬੁਰਾ ਪ੍ਰਭਾਵ ਪੈਂਦਾ ਹੈ।