ਓਟਮੀਲ ਇੱਕ ਪੌਸ਼ਟਿਕ ਤੇ ਬਹੁਤ ਹੀ ਭਰਪੂਰ ਨਾਸ਼ਤਾ ਹੈ। ਤੁਸੀਂ ਇਸ 'ਚ ਦੁੱਧ ਦੇ ਨਾਲ ਫਲ, ਮੇਵੇ ਤੇ ਸ਼ਹਿਦ ਵੀ ਮਿਲਾ ਸਕਦੇ ਹੋ। ਇਸ ਨੂੰ ਬਣਾਉਣ ਵਿਚ ਬਹੁਤ ਘੱਟ ਸਮਾਂ ਲੱਗਦਾ ਹੈ ਅਤੇ ਇਹ ਸਿਹਤਮੰਦ ਵੀ ਹੈ।
ਆਂਡੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ ਅਤੇ ਤੁਸੀਂ ਉਨ੍ਹਾਂ ਨੂੰ ਕਈ ਤਰੀਕਿਆਂ ਨਾਲ ਤਿਆਰ ਕਰ ਸਕਦੇ ਹੋ ਅਤੇ ਬੱਚਿਆਂ ਦੇ ਨਾਸ਼ਤੇ ਵਿੱਚ ਸ਼ਾਮਲ ਕਰ ਸਕਦੇ ਹੋ। ਤੁਸੀਂ ਆਂਡੇ ਨੂੰ ਤਲੇ, ਉਬਾਲੇ ਜਾਂ ਆਮਲੇਟ ਦੇ ਰੂਪ ਵਿੱਚ ਬਣਾ ਸਕਦੇ ਹੋ।
ਪਨੀਰ ਸੈਂਡਵਿਚ ਇੱਕ ਆਸਾਨ ਤੇ ਸੁਆਦੀ ਨਾਸ਼ਤਾ ਆਪਸ਼ਨ ਹੈ। ਤੁਸੀਂ ਇਸ ਵਿਚ ਟਮਾਟਰ, ਖੀਰਾ ਜਾਂ ਸਲਾਦ ਵੀ ਮਿਲਾ ਸਕਦੇ ਹੋ। ਇਸ ਨੂੰ ਬਣਾਉਣ ਵਿਚ ਵੀ ਘੱਟ ਸਮਾਂ ਲੱਗਦਾ ਹੈ।
ਇੱਕ ਸਿਹਤਮੰਦ ਅਤੇ ਤਾਜ਼ੇ ਨਾਸ਼ਤੇ ਲਈ ਫਲਾਂ ਦਾ ਸਲਾਦ ਵੀ ਇੱਕ ਵਧੀਆ ਆਪਸ਼ਨ ਹੈ। ਇਸ ਵਿੱਚ ਤੁਸੀਂ ਸੇਬ, ਕੇਲਾ, ਅੰਗੂਰ ਤੇ ਸਟ੍ਰਾਬੇਰੀ ਵਰਗੇ ਵੱਖ-ਵੱਖ ਤਰ੍ਹਾਂ ਦੇ ਫਲ ਸ਼ਾਮਲ ਕਰ ਸਕਦੇ ਹੋ।
ਸਿਹਤਮੰਦ ਅਤੇ ਤੇਜ਼ ਨਾਸ਼ਤੇ ਲਈ ਸਮੂਦੀ ਵੀ ਵਧੀਆ ਆਪਸ਼ਨ ਹੈ। ਇਸ 'ਚ ਤੁਸੀਂ ਵੱਖ-ਵੱਖ ਤਰ੍ਹਾਂ ਦੇ ਫਲ, ਫਲੇਵਰਡ ਦੁੱਧ, ਦਹੀਂ ਜਾਂ ਮੇਵੇ ਸ਼ਾਮਲ ਕਰ ਸਕਦੇ ਹੋ।
ਨਾਸ਼ਤੇ ਵਿੱਚ ਬੱਚਿਆਂ ਦੀ ਰੁਚੀ ਪੈਦਾ ਕਰਨ ਲਈ, ਤੁਸੀਂ ਉਨ੍ਹਾਂ ਨੂੰ ਇਸ ਦੇ ਬਣਾਉਣ ਵਿੱਚ ਵੀ ਸ਼ਾਮਲ ਕਰ ਸਕਦੇ ਹੋ। ਸਹੀ ਪੋਸ਼ਣ ਲਈ ਬੱਚਿਆਂ ਦੇ ਨਾਸ਼ਤੇ ਵਿੱਚ ਦੁੱਧ ਜ਼ਰੂਰ ਸ਼ਾਮਲ ਕਰੋ।