ਇਸ ਆਸਾਨ ਤਰੀਕੇ ਨਾਲ ਬਣਾਓ ਮਿਕਸ ਵੈਜ ਪਰੌਂਠਾ, ਨਾਸ਼ਤੇ ਦਾ ਮਜ਼ਾ ਹੋਵੇਗਾ ਦੁਗਣਾ


By Neha diwan19, Dec 2024 01:29 PMpunjabijagran.com

ਸਮੱਗਰੀ

ਆਟਾ: 2 ਕੱਪ, ਤੇਲ: 2-3 ਚਮਚ ,ਲੂਣ ,ਪਾਣੀ ਲੋੜ ਅਨੁਸਾਰ ,ਆਲੂ (ਉਬਾਲੇ ਤੇ ਮੈਸ਼ ਕੀਤੇ ਹੋਏ) ,ਗਾਜਰ (ਪੀਸੀ ਹੋਈ 1/2 ਕੱਪ ,ਫੁੱਲ ਗੋਭੀ ਗਰੇਟ ਕੀਤੀ 1/2 ਕੱਪ, ਮਟਰ 1/2 ਕੱਪ, ਪਿਆਜ਼ ਬਾਰੀਕ ਕੱਟਿਆ ਹੋਇਆ 1/2 ਕੱਪ।

ਸਮੱਗਰੀ ਲਿਸਟ

ਹਰੀ ਮਿਰਚ (ਬਾਰੀਕ ਕੱਟੀ ਹੋਈ) 1-2 ,ਅਦਰਕ (ਪੀਸਿਆ ਹੋਇਆ) 1 ਇੰਚ ਦਾ ਟੁਕੜਾ ,ਧਨੀਆ ਪੱਤੇ (ਬਾਰੀਕ ਕੱਟੇ ਹੋਏ) 2-3 ਚਮਚ।

ਕਿਹੜੇ ਮਸਾਲੇ ਚਾਹੀਦੇ ਹਨ

ਹਰਾ ਧਨੀਆ ਪਾਊਡਰ -1/2 ਚਮਚ, ਧਨੀਆ ਪਾਊਡਰ 1/2 ਚਮਚ, ਲਾਲ ਮਿਰਚ ਪਾਊਡਰ 1/4 ਚਮਚ, ਗਰਮ ਮਸਾਲਾ - 1/4 ਚਮਚ ,ਸੁੱਕਾ ਅੰਬ ਪਾਊਡਰ - 1/4 ਚਮਚ ,ਲੂਣ - ਸੁਆਦ ਅਨੁਸਾਰ ,ਤੇਲ - ਤਲ਼ਣ ਲਈ

ਵਿਧੀ ਸਟੈਪ 1

ਵੱਡੇ ਭਾਂਡੇ 'ਚ ਆਟਾ, ਨਮਕ ਤੇ ਤੇਲ ਪਾ ਕੇ ਚੰਗੀ ਤਰ੍ਹਾਂ ਮਿਲਾਓ। ਫਿਰ ਹੌਲੀ-ਹੌਲੀ ਪਾਣੀ ਪਾਓ ਤੇ ਨਰਮ ਆਟਾ ਗੁਨ੍ਹੋ। ਆਟੇ ਨੂੰ ਢੱਕ ਕੇ 15-20 ਮਿੰਟ ਲਈ ਇਕ ਪਾਸੇ ਰੱਖ ਦਿਓ।

ਸਟੈਪ 2

ਹੁਣ ਇਕ ਪੈਨ ਵਿਚ ਤੇਲ ਗਰਮ ਕਰੋ ਅਤੇ ਇਸ ਵਿਚ ਪਿਆਜ਼, ਹਰੀ ਮਿਰਚ ਅਤੇ ਅਦਰਕ ਪਾ ਕੇ ਸੁਨਹਿਰੀ ਹੋਣ ਤੱਕ ਭੁੰਨ ਲਓ। ਹੁਣ ਇਸ 'ਚ ਪੀਸੀ ਹੋਈ ਸਬਜ਼ੀਆਂ ਪਾਓ ਅਤੇ 2-3 ਮਿੰਟ ਤੱਕ ਫਰਾਈ ਕਰੋ।

ਸਟੈਪ 3

ਫਿਰ ਸਾਰੇ ਸੁੱਕੇ ਮਸਾਲੇ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ। ਅੰਤ ਵਿੱਚ ਉਬਲੇ ਤੇ ਮੈਸ਼ ਕੀਤੇ ਆਲੂ ਅਤੇ ਧਨੀਆ ਪੱਤੇ ਪਾਓ ਅਤੇ ਮਿਕਸ ਕਰੋ। ਫਿਰ ਗੁੰਨੇ ਹੋਏ ਆਟੇ ਦੇ ਛੋਟੇ-ਛੋਟੇ ਗੋਲੇ ਬਣਾ ਲਓ।

ਸਟੈਪ 4

ਹਰ ਇੱਕ ਪੇੜੇ ਨੂੰ ਰੋਲ ਕਰੋ। ਸਬਜ਼ੀਆਂ ਦੇ ਮਿਸ਼ਰਣ ਨੂੰ ਵਿਚਕਾਰੋਂ ਭਰੋ ਤੇ ਰੋਟੀ ਵਾਂਗ ਬੇਲ ਲਓ। ਇਕ ਪੈਨ ਨੂੰ ਗਰਮ ਕਰੋ ਅਤੇ ਉਸ 'ਤੇ ਪਰੌਂਠੇ ਨੂੰ ਦੋਹਾਂ ਪਾਸਿਆਂ ਤੋਂ ਗੋਲਡਨ ਹੋਣ ਤੱਕ ਫ੍ਰਾਈ ਕਰੋ। ਦਹੀਂ ਜਾਂ ਅਚਾਰ ਨਾਲ ਸਰਵ ਕਰੋ।

ਕੀ ਮਲਾਈ 'ਚ ਆਉਣ ਲੱਗੀ ਹੈ ਬਦਬੂ ਤਾਂ ਇਹ ਟਿਪਸ ਅਜ਼ਮਾਓ