ਮੌਨਸੂਨ ਦੇ ਮੌਸਮ 'ਚ ਅਕਸਰ ਲੋਕ ਕੁਝ ਮਸਾਲੇਦਾਰ ਖਾਣ ਦਾ ਮਨ ਕਰਦੇ ਹਨ, ਅਜਿਹੇ 'ਚ ਜ਼ਿਆਦਾਤਰ ਲੋਕ ਚਾਹ ਅਤੇ ਪਕੌੜੇ ਖਾ ਕੇ ਇਸ ਮੌਸਮ ਦਾ ਆਨੰਦ ਮਾਣਦੇ ਹਨ।
ਇਸ ਨੂੰ ਗਰਮ ਚਾਹ ਅਤੇ ਆਪਣੀ ਮਨਪਸੰਦ ਚਟਨੀ ਨਾਲ ਖਾਓ। ਇਹ ਹੈਲਦੀ ਤੇ ਸਵਾਦ ਨਾਲ ਭਰਪੂਰ ਹੁੰਦੈ। ਬਣਾਉਣ ਵੀ ਬਹੁਤ ਆਸਾਨ ਹੈ
ਪਿਆਜ਼, ਹਰੀਆਂ ਮਿਰਚਾਂ, ਧਨੀਆ ਪੱਤੇ, ਚਾਟ ਮਸਾਲਾ, ਨਿੰਬੂ ਦਾ ਰਸ ਅਤੇ ਸਵਾਦ ਅਨੁਸਾਰ ਨਮਕ ਨੂੰ ਬਜ਼ਾਰ ਵਿੱਚ ਉਪਲਬਧ ਭੁੰਨੇ ਹੋਏ ਛੋਲਿਆਂ ਵਿੱਚ ਪਾਓ, ਚੰਗੀ ਤਰ੍ਹਾਂ ਮਿਕਸ ਕਰੋ ਅਤੇ ਤੁਹਾਡਾ ਸਨੈਕ ਤਿਆਰ ਹੈ।
ਵੱਖ-ਵੱਖ ਸਬਜ਼ੀਆਂ ਅਤੇ ਮਸਾਲਿਆਂ ਨਾਲ ਪਕਾਇਆ ਗਿਆ ਸੂਜੀ ਉਪਮਾ ਇੱਕ ਬਹੁਤ ਹੀ ਸਿਹਤਮੰਦ ਅਤੇ ਸੁਆਦੀ ਸਨੈਕ ਆਪਸ਼ਨ ਹੈ। ਇਸ ਨੂੰ ਜਲਦੀ ਤਿਆਰ ਕਰੋ ਅਤੇ ਮਾਨਸੂਨ ਦੌਰਾਨ ਆਨੰਦ ਲਓ।
ਕਈ ਤਰ੍ਹਾਂ ਦੇ ਮੌਸਮੀ ਤਾਜ਼ੇ ਫਲਾਂ ਨੂੰ ਕੱਟ ਕੇ, ਇਸ ਵਿੱਚ ਖਜੂਰ, ਇਮਲੀ ਦੀ ਚਟਨੀ, ਹਰੀ ਚਟਨੀ, ਭੁੰਨਿਆ ਜੀਰਾ, ਕਾਲਾ ਨਮਕ ਤੇ ਚਾਟ ਮਸਾਲਾ ਮਿਲਾ ਕੇ ਇੱਕ ਫਲ ਸਲਾਦ ਤਿਆਰ ਕਰੋ ਅਤੇ ਮੌਨਸੂਨ ਦੇ ਮੌਸਮ ਦਾ ਆਨੰਦ ਲਓ।