ਵਾਲਾਂ ਦਾ ਝੜਨਾ ਹੋਵੇਗਾ ਘੱਟ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
By Neha diwan
2024-03-06, 11:07 IST
punjabijagran.com
ਵਾਲਾਂ ਦਾ ਝੜਨਾ
ਜ਼ਿਆਦਾਤਰ ਔਰਤਾਂ ਆਪਣੇ ਵਾਲਾਂ ਬਾਰੇ ਸ਼ਿਕਾਇਤ ਕਰਦੀਆਂ ਹਨ ਕਿ ਜਦੋਂ ਵੀ ਉਹ ਆਪਣੇ ਵਾਲਾਂ ਨੂੰ ਕੰਘੀ ਕਰਦੀਆਂ ਹਨ ਤਾਂ ਬਹੁਤ ਸਾਰੇ ਵਾਲ ਝੜ ਜਾਂਦੇ ਹਨ।
ਵਾਲ ਝੜਨ ਨੂੰ ਕਿਵੇਂ ਰੋਕ ਸਕਦੇ ਹਾਂ
ਵਾਲ ਝੜਨ ਦੇ ਕਈ ਕਾਰਨ ਹਨ। ਵਾਲਾਂ ਦਾ ਝੜਨਾ ਐਂਡਰੋਜਨ ਹਾਰਮੋਨਸ ਵਿੱਚ ਤਬਦੀਲੀਆਂ ਕਾਰਨ ਹੁੰਦਾ ਹੈ ਖਾਣ-ਪੀਣ ਦੀਆਂ ਆਦਤਾਂ ਵਿੱਚ ਤਬਦੀਲੀ ਦੇ ਨਾਲ-ਨਾਲ ਨਵੀਂ ਅਤੇ ਬਦਲਦੀ ਜੀਵਨ ਸ਼ੈਲੀ ਕਾਰਨ ਵੀ ਵਾਲ ਝੜਦੇ ਹਨ।
ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਮਾਹਿਰਾਂ ਨੇ ਕਿਹਾ ਹੈ ਕਿ ਜੇਕਰ ਤੁਸੀਂ ਦਿਨ ਵਿੱਚ ਕਈ ਵਾਰ ਵਾਲਾਂ ਵਿੱਚ ਕੰਘੀ ਕਰਦੇ ਹੋ ਤਾਂ ਵੀ ਵਾਲ ਜ਼ਿਆਦਾ ਟੁੱਟਦੇ ਹਨ ਅਤੇ ਸਾਨੂੰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ।
ਡ੍ਰਾਇਅਰ ਜਾਂ ਹੌਟ ਸਟ੍ਰੈਟਨਰ
ਜੇ ਤੁਸੀਂ ਵਾਲਾਂ ਨੂੰ ਸੁਕਾਉਣ ਲਈ ਵਾਰ-ਵਾਰ ਡ੍ਰਾਇਅਰ ਜਾਂ ਹੌਟ ਸਟ੍ਰੈਟਨਰ ਦੀ ਵਰਤੋਂ ਕਰਦੇ ਹੋ ਤਾਂ ਵੀ ਵਾਲ ਟੁੱਟਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ, ਡ੍ਰਾਇਅਰ ਜਾਂ ਹੌਟ ਸਟ੍ਰੇਟਨਰ ਨਾਲ ਵਾਲਾਂ ਨੂੰ ਨਹੀਂ ਸੁਕਾਉਣਾ ਚਾਹੀਦਾ।
ਤੌਲੀਏ ਨਾਲ ਸਕਾਉਣਾ
ਜੇ ਤੁਸੀਂ ਆਪਣੇ ਵਾਲਾਂ ਨੂੰ ਤੌਲੀਏ ਨਾਲ ਚੰਗੀ ਤਰ੍ਹਾਂ ਰਗੜ ਕੇ ਸੁਕਾਦੇ ਹੋ ਤਾਂ ਵੀ ਵਾਲ ਟੁੱਟਣ ਦੀ ਸਮੱਸਿਆ ਹੋ ਸਕਦੀ ਹੈ ਤੇ ਇਸ ਲਈ ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ।
ਵਾਲਾਂ ਨੂੰ ਨਾ ਕੱਸੋ
ਵਾਲਾਂ ਨੂੰ ਜ਼ਿਆਦਾ ਕੱਸ ਕੇ ਬੰਨ੍ਹਣ ਨਾਲ ਵੀ ਵਾਲ ਟੁੱਟਣ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ, ਜੇ ਹੋ ਸਕੇ, ਤਾਂ ਆਪਣੇ ਵਾਲਾਂ ਨੂੰ ਕੱਸ ਕੇ ਨਾ ਬੰਨ੍ਹੋ।
ਚਾਹ ਨਾਲ ਨਾ ਖਾਓ ਇਹ ਚੀਜ਼ਾਂ, ਹੋ ਸਕਦੈ ਨੁਕਸਾਨ
Read More