ਇੱਕ ਵਿਗਿਆਨਕ ਅਧਿਐਨ ਅਨੁਸਾਰ ਸੋਇਆਬੀਨ ਪ੍ਰੋਟੀਨ ਤੋਂ ਬਣੇ ਸਪਲੀਮੈਂਟਸ ਦਾ ਸੇਵਨ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਕੀਤਾ ਜਾ ਸਕਦਾ ਹੈ।
ਸੋਇਆਬੀਨ ਦੇ ਸੇਵਨ ਨਾਲ ਮਾਹਵਾਰੀ ਨਿਯਮਿਤ ਤੌਰ 'ਤੇ ਆਉਂਦੀ ਹੈ। ਇਸ ਦੇ ਨਾਲ ਹੀ ਬਾਂਝਪਨ ਅਤੇ ਪ੍ਰੀ-ਮੀਨੋਪੌਜ਼ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਸੋਇਆਬੀਨ 'ਚ ਮੌਜੂਦ ਫਾਈਟੋਐਸਟ੍ਰੋਜਨ ਗੁਣ ਮਨੁੱਖੀ ਐਸਟ੍ਰੋਜਨ ਦੇ ਸਮਾਨ ਰਸਾਇਣਕ ਬਣਤਰ 'ਚ ਹੁੰਦੇ ਹਨ। ਐਸਟ੍ਰੋਜਨ ਨੀਂਦ ਦੀ ਮਿਆਦ ਨੂੰ ਵਧਾਉਂਦਾ ਹੈ। ਚੰਗੀ ਨੀਂਦ ਲੈਣ ਨਾਲ ਡਿਪ੍ਰੈਸ਼ਨ ਦੀ ਸਮੱਸਿਆ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।
ਸੋਇਆਬੀਨ 'ਚ ਪਾਇਆ ਜਾਣ ਵਾਲਾ ਆਈਸੋਫਲਾਵੋਨ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਇਸ ਦੇ ਸੇਵਨ ਨਾਲ ਮਾੜੇ ਕੋਲੈਸਟ੍ਰਾਲ ਦੀ ਮਾਤਰਾ ਘੱਟ ਜਾਂਦੀ ਹੈ, ਪਰ ਚੰਗੇ ਕੋਲੈਸਟ੍ਰਾਲ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ।
ਸੋਇਆਬੀਨ 'ਚ ਪਾਇਆ ਜਾਣ ਵਾਲਾ ਪ੍ਰੋਟੀਨ ਗਲੂਕੋਜ਼ ਨੂੰ ਨਿਯੰਤ੍ਰਿਤ ਕਰਦਾ ਹੈ। ਸੋਇਆਬੀਨ 'ਚ ਕਾਰਬੋਹਾਈਡ੍ਰੇਟ ਦੀ ਮਾਤਰਾ ਘੱਟ ਹੋਣ ਕਾਰਨ, ਇਸ ਤੋਂ ਬਣੇ ਉਤਪਾਦਾਂ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਉਚਿਤ ਮੰਨਿਆ ਜਾਂਦਾ ਹੈ।
ਇੱਕ ਵਿਗਿਆਨਕ ਅਧਿਐਨ ਸੁਝਾਅ ਦਿੰਦਾ ਹੈ ਕਿ ਸੋਇਆਬੀਨ ਦਾ ਸੇਵਨ ਸਰੀਰ ਦੇ ਭਾਰ ਅਤੇ ਚਰਬੀ ਨੂੰ ਘਟਾ ਸਕਦਾ ਹੈ ਕਿਉਂਕਿ ਪ੍ਰੋਟੀਨ ਭਰਪੂਰ ਸੋਇਆਬੀਨ ਨੂੰ ਪਚਾਉਣ 'ਚ ਵਧੇਰੇ ਐਨਰਜੀ ਲੱਗਦੀ ਹੈ।
ਸੋਇਆਬੀਨ ਦਾ ਇੱਕ ਫਾਇਦਾ ਵਾਲਾਂ ਲਈ ਵੀ ਹੈ। ਸੋਇਆਬੀਨ ਦੇ ਬੀਜਾਂ ਵਿੱਚ ਫਾਈਬਰ, ਵਿਟਾਮਿਨ-ਬੀ, ਵਿਟਾਮਿਨ-ਸੀ ਅਤੇ ਹੋਰ ਖਣਿਜ ਪਾਏ ਜਾਂਦੇ ਹਨ, ਜੋ ਵਾਲਾਂ ਦੇ ਵਾਧੇ ਅਤੇ ਮਜ਼ਬੂਤੀ ਲਈ ਮਦਦਗਾਰ ਹੁੰਦੇ ਹਨ।
ਸੋਇਆਬੀਨ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ 'ਚ ਫਾਈਟੋਸਟ੍ਰੋਜਨ ਪਾਏ ਜਾਂਦੇ ਹਨ, ਜੋ ਹੱਡੀਆਂ ਨੂੰ ਕਮਜ਼ੋਰ ਹੋਣ ਤੋਂ ਬਚਾਉਂਦੇ ਹਨ।