ਕੀ ਹੈ Fish Spa, ਇਸ ਨਾਲ ਏਡਜ਼ ਵਰਗੀਆਂ ਬਿਮਾਰੀਆਂ ਦਾ ਹੁੰਦੈ ਖਤਰਾ


By Neha Diwan14, Dec 2022 12:14 PMpunjabijagran.com

ਫਿਸ਼ ਸਪਾ

ਔਰਤਾਂ ਆਪਣੇ ਆਪ ਨੂੰ ਖੂਬਸੂਰਤ ਅਤੇ ਬਿਹਤਰ ਦਿਖਣ ਲਈ ਕਈ ਤਰੀਕੇ ਅਪਣਾਉਂਦੀਆਂ ਹਨ। ਫੇਸ਼ੀਅਲ, ਵੈਕਸਿੰਗ ਤੋਂ ਲੈ ਕੇ ਮੈਨੀਕਿਓਰ ਅਤੇ ਪੈਡੀਕਿਓਰ ਤਕ, ਔਰਤਾਂ ਆਪਣੀ ਸੁੰਦਰਤਾ ਲਈ ਬਹੁਤ ਕੁਝ ਕਰਦੀਆਂ ਹਨ।

ਫਿਸ਼ ਸਪਾ ਦੇ ਸਾਈਡ ਇਫੈਕਟਸ

ਪਰਫੈਕਟ ਲੁੱਕ ਪਾਉਣ ਲਈ ਅੱਜਕੱਲ੍ਹ ਕਈ ਤਰ੍ਹਾਂ ਦੇ ਬਿਊਟੀ ਟ੍ਰੀਟਮੈਂਟ ਉਪਲਬਧ ਹਨ। ਪੈਡੀਕਿਓਰ ਦਾ ਇੱਕ ਨਵਾਂ ਤਰੀਕਾ ਲੋਕਾਂ ਵਿੱਚ ਬਹੁਤ ਮਸ਼ਹੂਰ ਹੋ ਗਿਆ ਹੈ। ਲੋਕ ਅੱਜਕਲ ਫਿਸ਼ ਸਪਾ ਦੀ ਬਹੁਤ ਵਰਤੋਂ ਕਰ ਰਹੇ ਹਨ।

ਫਿਸ਼ ਸਪਾ ਕੀ ਹੈ

ਫਿਸ਼ ਸਪਾ ਇੱਕ ਕਿਸਮ ਦੀ ਥੈਰੇਪੀ ਹੈ, ਜਿਸ ਵਿੱਚ ਗੈਰਾ ਰੁਫਾ ਨਾਮ ਦੀਆਂ ਮੱਛੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਆਕਾਰ ਵਿਚ ਬਹੁਤ ਛੋਟੀਆਂ ਇਹ ਮੱਛੀਆਂ ਹੌਲੀ-ਹੌਲੀ ਤੁਹਾਡੇ ਪੈਰਾਂ ਨੂੰ ਕੱਟ ਲੈਂਦੀਆਂ ਹਨ।

ਲਾਗ ਦਾ ਖਤਰਾ

ਇਸ ਥੈਰੇਪੀ ਨੂੰ ਕਰਵਾਉਣ ਨਾਲ ਇਨਫੈਕਸ਼ਨ ਦਾ ਖਤਰਾ ਕਾਫੀ ਵੱਧ ਜਾਂਦਾ ਹੈ। ਦਰਅਸਲ ਇਨ੍ਹਾਂ ਮੱਛੀਆਂ 'ਚ ਮੌਜੂਦ ਬੈਕਟੀਰੀਆ ਕਾਰਨ ਇਨਫੈਕਸ਼ਨ ਅਤੇ ਨਿਮੋਨੀਆ ਦਾ ਖਤਰਾ ਕਾਫੀ ਵੱਧ ਜਾਂਦਾ ਹੈ।

ਬਿਮਾਰੀਆਂ ਦਾ ਜੋਖਮ

ਮਾਹਿਰਾਂ ਅਨੁਸਾਰ ਫਿਸ਼ ਸਪਾ ਕਰਵਾਉਣ ਨਾਲ ਏਡਜ਼, ਐੱਚਆਈਵੀ, ਚੰਬਲ ਸਮੇਤ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਜੇਕਰ ਕੋਈ ਬਿਮਾਰ ਮੱਛੀ ਤੁਹਾਡੇ ਸੰਪਰਕ 'ਚ ਆਉਂਦੀ ਹੈ ਤਾਂ ਬਿਮਾਰੀਆਂ ਦਾ ਖਤਰਾ ਵੱਧ ਜਾਂਦੈ

ਚਮੜੀ ਨੂੰ ਨੁਕਸਾਨ

ਫਿਸ਼ ਸਪਾ ਦੌਰਾਨ ਤੁਹਾਡੀ ਚਮੜੀ ਨੂੰ ਨੁਕਸਾਨ ਹੋਣ ਦਾ ਖ਼ਤਰਾ ਵੀ ਹੁੰਦਾ ਹੈ। ਜੇਕਰ ਪੈਡੀਕਿਓਰ ਸਹੀ ਢੰਗ ਨਾਲ ਨਹੀਂ ਕੀਤਾ ਜਾਂਦਾ ਹੈ ਤਾਂ ਇਹ ਤੁਹਾਡੀ ਚਮੜੀ ਨੂੰ ਖੁਰਦਰੀ ਬਣਾ ਸਕਦਾ ਹੈ।

ਫਿਸ਼ ਸਪਾ ਦੌਰਾਨ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

ਜੇਕਰ ਫਿਸ਼ ਪੈਡੀਕਿਓਰ ਕਰਵਾਉਂਦੇ ਹੋਏ ਤੁਹਾਡੇ ਪੈਰਾਂ ਤੋਂ ਅਚਾਨਕ ਖੂਨ ਨਿਕਲਣਾ ਸ਼ੁਰੂ ਹੋ ਜਾਵੇ ਤਾਂ ਤੁਰੰਤ ਆਪਣੇ ਪੈਰਾਂ ਨੂੰ ਸ਼ੀਸ਼ੇ ਤੋਂ ਬਾਹਰ ਕੱਢ ਲਓ।

ਫਿਸ਼ ਪੈਡੀਕਿਓਰ

ਜੇਕਰ ਤੁਹਾਨੂੰ ਪਹਿਲਾਂ ਹੀ ਕੋਈ ਸੱਟ ਜਾਂ ਜ਼ਖ਼ਮ ਹੈ ਤਾਂ ਗਲਤੀ ਨਾਲ ਵੀ ਫਿਸ਼ ਪੈਡੀਕਿਓਰ ਨਾ ਕਰਵਾਓ।

ਜੇ ਮਾਸਪੇਸ਼ੀਆਂ 'ਚ ਵਾਰ-ਵਾਰ ਹੋ ਰਹੀ ਹੈ ਕੜਵੱਲ ਤਾਂ ਘਰ 'ਚ ਕਰੋ ਇਹ 4 ਕੰਮ