ਸਾਲ 2023 'ਚ ਕਈ ਸਟਾਰ ਕਿਡਜ਼ ਬਾਲੀਵੁੱਡ ਇੰਡਸਟਰੀ 'ਚ ਕਦਮ ਰੱਖਣ ਜਾ ਰਹੇ ਹਨ। ਬਾਲੀਵੁੱਡ ਡੈਬਿਊ ਤੋਂ ਪਹਿਲਾਂ ਹੀ ਇਨ੍ਹਾਂ ਦੀ ਲੱਖਾਂ 'ਚ ਫੈਨ ਫਾਲੋਇੰਗ ਹੈ।
ਸ਼ਾਹਰੁਖ ਖ਼ਾਨ ਤੇ ਗ਼ੌਰੀ ਖ਼ਾਨ ਦੀ ਬੇਟੀ ਸੁਹਾਨਾ ਖ਼ਾਨ ਜ਼ੋਇਆ ਅਖ਼ਤਰ ਵੱਲੋਂ ਨਿਰਦੇਸ਼ਿਤ ਫਿਲਮ 'ਦਿ ਆਰਚੀਜ਼' ਤੋਂ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਰਿਪੋਰਟਸ ਮੁਤਾਬਕ ਇਹ ਫਿਲਮ ਓਟੀਟੀ ਪਲੇਟਫਾਰਮ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।
ਬੋਨੀ ਕਪੂਰ ਤੇ ਸ਼੍ਰੀਦੇਵੀ ਦੀ ਬੇਟੀ ਖੁਸ਼ੀ ਕਪੂਰ ਨਵੇਂ ਸਾਲ 'ਚ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਖੁਸ਼ੀ ਵੀ ਜ਼ੋਇਆ ਅਖ਼ਤਰ ਦੀ ਫਿਲਮ 'ਦਿ ਆਰਚੀਜ਼' 'ਚ ਨਜ਼ਰ ਆਵੇਗੀ।
ਸੰਜੇ ਕਪੂਰ ਦੀ ਬੇਟੀ ਸ਼ਨਾਇਆ ਕਪੂਰ ਕਰਨ ਜੌਹਰ ਦੀ ਫਿਲਮ ਬੇਧੜਕ 'ਚ ਬਤੌਰ ਲੀਡ ਐਕਟ੍ਰੈੱਸ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਉਹ ਫਿਲਮ ਗੁੰਜਨ ਸਕਸੈਨਾ 'ਚ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਕਰ ਚੁੱਕੀ ਹੈ।
ਸੈਫ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ ਦੇ ਪੁੱਤਰ ਇਬਰਾਹਿਮ ਅਲੀ ਖ਼ਾਨ ਨੂੰ ਕਰਨ ਜੌਹਰ ਜਲਦ ਹੀ ਲਾਂਚ ਕਰਨਗੇ। ਫਿਲਮ ਦਾ ਨਾਂ ਅਜੇ ਅਨਾਉਂਸ ਨਹੀਂ ਕੀਤਾ ਗਿਆ ਪਰ ਖ਼ਬਰਾਂ ਹਨ ਕਿ ਇਬਰਾਹਿਮ ਆਨਲਸਕ੍ਰੀਨ ਧਮਾਲਾਂ ਪਾਉਂਦੇ ਨਜ਼ਰ ਆਉਣਗੇ।
ਅਮਿਤਾਭ ਬੱਚਨ ਦੇ ਦੋਹਤੇ ਯਾਨੀ ਸ਼ਵੇਤਾ ਬੱਚਨ ਤੇ ਨਿਖਿਲ ਨੰਦਾ ਦੇ ਬੇਟੇ ਅਗਸਤਯ ਨੰਦਾ ਵੀ ਫਿਲਮ 'ਦਿ ਆਰਚੀਜ਼' ਤੋਂ ਬਾਲੀਵੁੱਡ 'ਚ ਕਦਮ ਰੱਖਣਗੇ। ਅਗਸਤਯ ਸ਼੍ਰੀਰਾਮ ਰਾਘਵਨ ਦੀ ਫਿਲਮ 'ਚ ਫੌਜੀ ਦੇ ਕਿਰਦਾਰ 'ਚ ਵੀ ਨਜ਼ਰ ਆਉਣਗੇ।
ਕਿੰਗ ਖ਼ਾਨ ਦੀ ਬੇਟੀ ਸੁਹਾਨਾ ਤੇ ਬੇਟਾ ਆਰੀਅਨ ਦੋਵੇਂ 2023 'ਚ ਹਿੰਦੀ ਸਿਨੇਮਾ ਦਾ ਹਿੱਸਾ ਬਣਨ ਜਾ ਰਹੇ ਹਨ। ਦੇਖਣਾ ਹੋਵੇਗਾ ਕਿ ਕਿਵੇਂ ਇਹ ਆਪਣੀ ਐਕਟਿੰਗ, ਡਾਇਰੈਕਟਿੰਗ ਤੇ ਰਾਈਟਿੰਗ ਦੇ ਦਮ 'ਤੇ ਕਿੰਨਾ ਕੁ ਕਮਾਲ ਦਿਖਾਉਂਦੇ ਹਨ।