ਰੱਖੜੀ ਦੇ ਤਿਉਹਾਰ ਦਾ ਅਰਥ ਹੈ ਭੈਣ-ਭਰਾ ਦੇ ਪਿਆਰ ਦਾ ਤਿਉਹਾਰ। ਭਾਵੇਂ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਕਿੰਨੀ ਵੀ ਲੜਾਈ ਲੜਦੇ ਹਾਂ, ਅਸੀਂ ਉਨ੍ਹਾਂ ਤੋਂ ਬਿਨਾਂ ਨਹੀਂ ਰਹਿ ਸਕਦੇ।
ਇਸ ਦਿਨ ਭੈਣ-ਭਰਾ ਦੇ ਰਿਸ਼ਤੇ ਨੂੰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸਾਵਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਣ ਵਾਲਾ ਇਹ ਤਿਉਹਾਰ ਇਸ ਸਾਲ 19 ਅਗਸਤ ਨੂੰ ਮਨਾਇਆ ਜਾਵੇਗਾ।
ਕਹਾਣੀ ਹੈ ਭਗਵਾਨ ਕ੍ਰਿਸ਼ਨ ਦ੍ਰੋਪਦੀ ਨੂੰ ਆਪਣੀ ਭੈਣ ਮੰਨਦੇ ਸਨ। ਭਗਵਾਨ ਕ੍ਰਿਸ਼ਨ ਦੀ ਉਂਗਲੀ 'ਤੇ ਸੱਟ ਲੱਗ ਗਈ ਅਤੇ ਖੂਨ ਨਿਕਲਣ ਲੱਗਾ। ਇਸ ਨੂੰ ਰੋਕਣ ਲਈ ਦ੍ਰੋਪਦੀ ਨੇ ਆਪਣੀ ਸਾੜ੍ਹੀ ਦਾ ਸਿਰਾ ਪਾੜ ਉਂਗਲੀ 'ਤੇ ਪੱਟੀ ਬੰਨ੍ਹ ਦਿੱਤੀ।
ਦ੍ਰੌਪਦੀ ਦੀ ਇਸ ਸ਼ਰਧਾ ਅਤੇ ਪਿਆਰ ਨੂੰ ਵੇਖ ਕੇ ਭਗਵਾਨ ਕ੍ਰਿਸ਼ਨ ਨੇ ਉਸ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਅਤੇ ਕੌਰਵਾਂ ਦੀ ਸਭਾ ਵਿੱਚ ਦ੍ਰੋਪਦੀ ਦੇ ਅਗਵਾ ਹੋਣ ਸਮੇਂ ਇੱਕ ਚਮਤਕਾਰ ਕਰ ਕੇ ਦ੍ਰੋਪਦੀ ਦੀ ਇੱਜ਼ਤ ਬਚਾਈ।
ਮੰਨਿਆ ਜਾਂਦਾ ਹੈ ਕਿ ਉਦੋਂ ਤੋਂ ਰੱਖੜੀ ਦਾ ਤਿਉਹਾਰ ਮਨਾਇਆ ਜਾਣ ਲੱਗਾ, ਜਿਸ ਵਿਚ ਭੈਣਾਂ ਭਰਾ ਦੇ ਗੁੱਟ 'ਤੇ ਕੱਚਾ ਧਾਗਾ ਬੰਨ੍ਹਦੀਆਂ ਹਨ ਅਤੇ ਭਰਾ ਬਦਲੇ ਵਿਚ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ।
ਬਾਲੀ ਭਗਵਾਨ ਵਿਸ਼ਨੂੰ ਦਾ ਬਹੁਤ ਵੱਡਾ ਭਗਤ ਸੀ ਤੇ ਉਸ ਨੇ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਦੀ ਰੱਖਿਆ ਕਰੇਗਾ।
ਮਹਾਰਾਣੀ ਕਰਨਾਵਤੀ ਅਤੇ ਮੁਗਲ ਸਮਰਾਟ ਹੁਮਾਯੂੰ ਨਾਲ ਸਬੰਧਤ ਹੈ। ਮੰਨਿਆ ਜਾਂਦਾ ਹੈ ਕਿ ਰਾਣੀ ਕਰਨਾਵਤੀ ਨੇ ਹੁਮਾਯੂੰ ਨੂੰ ਰਾਖੀ ਭੇਜੀ ਸੀ। ਇਸ ਤੋਂ ਬਾਅਦ ਇਸ ਤਿਉਹਾਰ ਨੂੰ ਮਨਾਉਣ ਦੀ ਪਰੰਪਰਾ ਸ਼ੁਰੂ ਹੋਈ।