ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਵਿਆਹ ਦਾ ਦਿਨ ਹਰ ਕੁੜੀ ਲਈ ਬਹੁਤ ਖਾਸ ਹੁੰਦਾ ਹੈ। ਇਸ ਦਿਨ ਹਰ ਦੁਲਹਨ ਸਭ ਤੋਂ ਖੂਬਸੂਰਤ ਦਿਖਣਾ ਚਾਹੁੰਦੀ ਹੈ।
ਫੇਸ ਪੈਕ ਬਣਾਉਣ ਲਈ ਇਕ ਚੱਮਚ ਸ਼ਹਿਦ 'ਚ ਇਕ ਚੱਮਚ ਕੱਚਾ ਦੁੱਧ ਮਿਲਾਓ। ਇਸ ਨੂੰ ਚਿਹਰੇ 'ਤੇ 10 ਤੋਂ 15 ਮਿੰਟ ਤੱਕ ਲਗਾਓ। ਬਾਅਦ ਵਿਚ ਕੋਸੇ ਪਾਣੀ ਨਾਲ ਧੋ ਲਓ।
ਇੱਕ ਕਟੋਰੀ ਵਿੱਚ ਦੋ ਚੱਮਚਵੇਸਨ, ਅੱਧਾ ਚੱਮਚ ਹਲਦੀ ਅਤੇ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ। ਇਸ ਪੈਕ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ 15-20 ਮਿੰਟ ਲਈ ਛੱਡ ਦਿਓ। ਚਿਹਰੇ ਨੂੰ ਹੌਲੀ-ਹੌਲੀ ਧੋ ਲਓ।
ਐਲੋਵੇਰਾ ਜੈੱਲ 'ਚ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਲਓ। ਗਾੜ੍ਹਾ ਪੇਸਟ ਬਣਾਓ। ਹਰ ਰਾਤ ਸੌਣ ਤੋਂ ਪਹਿਲਾਂ ਚਿਹਰੇ 'ਤੇ ਲਗਾਓ। ਇਸ ਨਾਲ ਤੁਹਾਡੀ ਚਮੜੀ ਤਰੋ-ਤਾਜ਼ਾ ਅਤੇ ਚਮਕਦਾਰ ਰਹੇਗੀ ਅਤੇ ਵਿਆਹ ਵਾਲੇ ਦਿਨ ਤੁਸੀਂ ਸੁੰਦਰ ਦਿਖੋਗੇ।
ਟਮਾਟਰ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ। ਜੋ ਚਮੜੀ ਨੂੰ ਦਾਗ-ਧੱਬਿਆਂ ਤੋਂ ਮੁਕਤ ਕਰਦਾ ਹੈ। ਟਮਾਟਰ ਦਾ ਰਸ ਕੱਢ ਕੇ ਚਿਹਰੇ 'ਤੇ ਲਗਾਓ ਅਤੇ 10 ਮਿੰਟ ਬਾਅਦ ਧੋ ਲਓ।
ਇਸ ਦੇ ਲਈ ਇਕ ਚੱਮਚ ਚੀਨੀ ਵਿਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾਓ ਤੇ ਚਿਹਰੇ ਨੂੰ ਹੌਲੀ-ਹੌਲੀ ਰਗੜੋ। ਇਸ ਨਾਲ ਤੁਹਾਡੇ ਚਿਹਰੇ 'ਤੇ ਕੁਦਰਤੀ ਚਮਕ ਆਵੇਗੀ।