ਨਹੀਂ ਰਹੇ ਅਦਾਕਾਰ ਸਤੀਸ਼ ਕੌਸ਼ਿਕ , 66 ਸਾਲ ਦੀ ਉਮਰ 'ਚ ਦੁਨੀਆ ਨੂੰ ਕਹਿ ਗਏ ਅਲਵਿਦਾ


By Neha Diwan2023-03-09, 11:03 ISTpunjabijagran.com

ਸਤੀਸ਼ ਕੌਸ਼ਿਕ

ਬਾਲੀਵੁੱਡ ਤੋਂ ਇੱਕ ਦੁਖਦਾਈ ਖ਼ਬਰ ਆ ਰਹੀ ਹੈ, ਅਦਾਕਾਰ ਅਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਸਾਡੇ ਵਿੱਚ ਨਹੀਂ ਰਹੇ।

ਮਸ਼ਹੂਰ ਬਾਲੀਵੁੱਡ ਅਭਿਨੇਤਾ

ਸਤੀਸ਼ ਕੌਸ਼ਿਕ ਇੱਕ ਮਸ਼ਹੂਰ ਬਾਲੀਵੁੱਡ ਅਭਿਨੇਤਾ, ਕਾਮੇਡੀਅਨ ਦੇ ਨਾਲ-ਨਾਲ ਸਕ੍ਰਿਪਟ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਸਨ।

ਜਨਮ

ਸਤੀਸ਼ ਕੌਸ਼ਿਕ ਦਾ ਜਨਮ 13 ਅਪ੍ਰੈਲ 1956 ਨੂੰ ਹਰਿਆਣਾ ਵਿੱਚ ਹੋਇਆ ਸੀ, ਬਾਲੀਵੁੱਡ ਵਿੱਚ ਆਪਣਾ ਬ੍ਰੇਕ ਲੈਣ ਤੋਂ ਪਹਿਲਾਂ ਥੀਏਟਰ ਵਿੱਚ ਕੰਮ ਕੀਤਾ ਅਤੇ ਆਪਣੀ ਪਛਾਣ ਬਣਾਈ।

ਅਦਾਕਾਰ ਸਤੀਸ਼ ਕੌਸ਼ਿਕ

ਬਤੌਰ ਫਿਲਮ ਅਦਾਕਾਰ ਸਤੀਸ਼ ਕੌਸ਼ਿਕ ਨੂੰ 1987 ਦੀ ਫਿਲਮ ਮਿਸਟਰ ਇੰਡੀਆ ਦੇ ਕੈਲੰਡਰ ਤੋਂ ਪਛਾਣ ਮਿਲੀ, ਉਨ੍ਹਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ।

ਸ਼ਾਨਦਾਰ ਕਾਮੇਡੀਅਨ ਵੀ ਸਨ ਸਤੀਸ਼ ਕੌਸ਼ਿਸ਼

ਸਤੀਸ਼ ਕੌਸ਼ਿਕ ਨੂੰ 1990 ਵਿੱਚ ਰਾਮ ਲਖਨ ਲਈ ਅਤੇ 1997 ਵਿੱਚ ਸਾਜਨ ਚਲੇ ਸਸੁਰਾਲ ਲਈ ਸਰਬੋਤਮ ਕਾਮੇਡੀਅਨ ਦਾ ਫਿਲਮਫੇਅਰ ਐਵਾਰਡ ਮਿਲਿਆ। ਉਨ੍ਹਾਂ ਨੇ ਕਈ ਫਿਲਮਾਂ ਵਿੱਚ ਕਾਮੇਡੀਅਨ ਦੀ ਭੂਮਿਕਾ ਨਿਭਾਈ।

ਸਤੀਸ਼ ਕੌਸ਼ਿਕ ਦੀ ਪੜ੍ਹਾਈ

ਦਿੱਲੀ 'ਚ ਸਕੂਲੀ ਪੜ੍ਹਾਈ ਕੀਤੀ। ਗ੍ਰੈਜੂਏਸ਼ਨ ਤੋਂ ਬਾਅਦ, ਉਨ੍ਹਾਂ ਨੇ ਨੈਸ਼ਨਲ ਸਕੂਲ ਆਫ਼ ਡਰਾਮਾ 'ਚ ਦਾਖਲਾ ਲਿਆ ਅਤੇ 1983 'ਚ ਬਾਲੀਵੁੱਡ 'ਚ ਆਪਣੀ ਸ਼ੁਰੂਆਤ ਕੀਤੀ।

ਤਜਰਬੇਕਾਰ ਥੀਏਟਰ ਕਲਾਕਾਰ

1972 'ਚ ਦਿੱਲੀ ਯੂਨੀਵਰਸਿਟੀ ਦੇ ਕਰੋੜੀਮਲ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਬਾਲੀਵੁੱਡ 'ਚ ਆਉਣ ਤੋਂ ਪਹਿਲਾਂ, ਉਹ ਇੱਕ ਤਜਰਬੇਕਾਰ ਥੀਏਟਰ ਕਲਾਕਾਰ ਸਨ

100 ਤੋਂ ਵੱਧ ਫਿਲਮਾਂ ਵਿੱਚ ਕੰਮ

1983 'ਚ ਫਿਲਮ ਮਾਸੂਮ 'ਚ ਇੱਕ ਸਹਾਇਕ ਨਿਰਦੇਸ਼ਕ ਦੇ ਰੂਪ 'ਚ ਕਰੀਅਰ ਦੀ ਸ਼ੁਰੂਆਤ ਕੀਤੀ। 'ਰੂਪ ਕੀ ਰਾਣੀ ਚੋਰਾਂ ਦਾ ਰਾਜਾ' ਦੇ ਨਿਰਦੇਸ਼ਕ ਰਹੇ। ਆਪਣੇ ਲੰਬੇ ਕੈਰੀਅਰ 'ਚ ਲਗਪਗ 100 ਫਿਲਮਾਂ 'ਚ ਕੰਮ ਕੀਤਾ ਹੋਵੇਗਾ।

ਮਿਸਟਰ ਇੰਡੀਆ ਤੋਂ ਮਿਲੀ ਪਛਾਣ

1987 ਵਿੱਚ ਮਿਸਟਰ ਇੰਡੀਆ ਤੋਂ ਇੱਕ ਅਦਾਕਾਰ ਵਜੋਂ ਪਛਾਣ ਮਿਲੀ, ਜਿਸ ਤੋਂ ਬਾਅਦ ਉਸਨੂੰ ਹੋਰ ਕਾਮੇਡੀ ਰੋਲ ਮਿਲਣੇ ਸ਼ੁਰੂ ਹੋ ਗਏ। ਫਿਲਮ ਇੰਡਸਟਰੀ 'ਚ ਉਹ ਆਪਣੀ ਜ਼ਿੰਦਾਦਿਲੀ ਅਤੇ ਦੋਸਤੀ ਲਈ ਵੀ ਜਾਣੇ ਜਾਂਦੇ ਹਨ

ਜਾਣੋ ਕਿੰਗ ਖਾਨ ਨਾਲ ਜੁੜੇ ਅਜਿਹੇ ਵਿਵਾਦ, ਜੋ ਕਰ ਸਕਦੇ ਸੀ ਅਦਾਕਾਰ ਦਾ ਕਰੀਅਰ ਤਬਾਹ