ਜਾਣੋ ਕਿੰਗ ਖਾਨ ਨਾਲ ਜੁੜੇ ਅਜਿਹੇ ਵਿਵਾਦ, ਜੋ ਕਰ ਸਕਦੇ ਸੀ ਅਦਾਕਾਰ ਦਾ ਕਰੀਅਰ ਤਬਾਹ
By Ramandeep Kaur
2022-11-02, 12:33 IST
punjabijagran.com
ਸਟਾਰਡਮ
90 ਦੇ ਦਹਾਕੇ 'ਚ ਬਾਲੀਵੁੱਡ ਵਿਚ ਡੈਬਿਊ ਕਰਨ ਵਾਲੇ ਸ਼ਾਹਰੁਖ ਖਾਨ ਦਾ ਸਟਾਰਡਮ ਅੱਜ ਵੀ ਕਾਇਮ ਹੈ, ਜੋ ਉਨ੍ਹਾਂ ਦੀ ਕਦੇ ਨਾ ਖ਼ਤਮ ਹੋਣ ਵਾਲੀ ਸਫ਼ਲਤਾ ਵੱਲ ਇਸ਼ਾਰਾ ਕਰਦਾ ਹੈ।
ਜਨਮਦਿਨ
ਕਿੰਗ ਖਾਨ ਦਾ ਅੱਜ 57ਵਾਂ ਜਨਮਦਿਨ ਹੈ। ਉਨ੍ਹਾਂ ਦੀ ਜ਼ਿੰਦਗੀ ਦੇ ਕਈ ਪਹਿਲੂ ਹਨ, ਜੋ ਕਿਸੇ ਤੋਂ ਲੁਕੇ ਨਹੀਂ ਹਨ। ਅੱਜ ਸ਼ਾਹਰੁਖ਼ ਨਾਲ ਜੁੜੇ ਕੁਝ ਅਜਿਹੇ ਵਿਵਾਦਾਂ ਬਾਰੇ ਜਾਣਾਂਗੇ, ਜਿਨ੍ਹਾਂ ਨੂੰ ਲੈ ਕੇ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ।
ਸ਼ਾਹਰੁਖ਼ ਤੇ ਕਰਨ ਜੌਹਰ
'ਕੁਛ ਕੁਛ ਹੋਤਾ ਹੈ' ਦੇ ਸਮੇਂ ਮਾਰਕਿਟ 'ਚ ਖ਼ਬਰਾਂ ਆਉਣ ਲੱਗੀਆਂ ਕਿ ਕਰਨ ਤੇ ਸ਼ਾਹਰੁਖ਼ 'ਚ ਆਪਸੀ ਸਬੰਧ ਹਨ। ਪਰ ਅਜਿਹੇ ਵਿਵਾਦਾਂ 'ਤੇ ਧਿਆਨ ਨਾ ਦਿੰਦੇ ਹੋਏ ਦੋਵਾਂ ਨੇ ਆਪਣੇ ਪੇਸ਼ੇਵਰ ਰਿਸ਼ਤੇ ਨੂੰ ਕਾਇਮ ਰੱਖਿਆ।
ਪ੍ਰਿਅੰਕਾ ਚੋਪੜਾ ਨਾਲ ਅਫੇਅਰ
ਫਿਰ ਸ਼ਾਹਰੁਖ ਦੇ ਪ੍ਰਿਯੰਕਾ ਚੋਪੜਾ ਨਾਲ ਅਫੇਅਰ ਦੇ ਚਰਚੇ ਹੋਣ ਲੱਗੇ। ਇਹ ਵੀ ਅਫ਼ਵਾਹ ਸੀ ਕਿ ਦੋਵਾਂ ਨੇ ਗੁਪਤ ਵਿਆਹ ਕਰਵਾ ਲਿਆ ਹੈ। ਇਸ ਨੇ ਸ਼ਾਹਰੁਖ਼ ਦੀ ਪੇਸ਼ੇਵਰ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ।
ਅਬਰਾਮ ਦੇ ਜਨਮ ਸਬੰਧੀ ਅਫ਼ਵਾਹ
ਜਦੋਂ ਉਨ੍ਹਾਂ ਦੇ ਬੇਟੇ ਅਬਰਾਮ ਦਾ ਜਨਮ ਹੋਇਆ ਤਾਂ ਕਿਹਾ ਗਿਆ ਕਿ ਸ਼ਾਹਰੁਖ ਅਬਰਾਮ ਦੇ ਪਿਤਾ ਨਹੀਂ ਸਗੋਂ ਉਨ੍ਹਾਂ ਦੇ ਦਾਦਾ ਹਨ। ਜਿਸ ਦਾ ਅਸਰ ਕਿਤੇ ਨਾ ਕਿਤੇ ਉਨ੍ਹਾਂ ਦੀ ਪ੍ਰੋਫੈਸ਼ਨਲ ਲਾਈਫ 'ਤੇ ਵੀ ਪੈ ਰਿਹਾ ਸੀ।
ਸਲਮਾਨ vs ਸ਼ਾਹਰੁਖ
ਕਈ ਸਾਲ ਪਹਿਲਾਂ ਕੈਟਰੀਨਾ ਕੈਫ ਦੇ ਜਨਮਦਿਨ ਦੀ ਪਾਰਟੀ 'ਚ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਜ਼ਬਰਦਸਤ ਬਹਿਸ ਹੋਈ ਸੀ। ਇਸ ਦਾ ਅਸਰ ਸ਼ਾਹਰੁਖ ਦੇ ਕਰੀਅਰ 'ਤੇ ਵੀ ਪਿਆ।
ਜਾਣੋ ਕਿਵੇਂ ਮਿਲੀ ਮਾਧੁਰੀ ਦੀਕਸ਼ਿਤ ਨੂੰ ਉਨ੍ਹਾਂ ਦੀ ਪਹਿਲੀ ਫਿਲਮ
Read More