Face Wrinkles: ਝੁਰੜੀਆਂ ਤੋਂ ਛੁਟਕਾਰੇ ਲਈ ਫਾਲੋ ਕਰੋ ਇਹ ਟਿਪਸ
By Ramandeep Kaur
2022-11-14, 12:52 IST
punjabijagran.com
ਅਪਣਾਓ ਇਹ ਘਰੇਲੂ ਨੁਸਖ਼ੇ
ਝੁਰੜੀਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਘਰੇਲੂ ਨੁਸਖ਼ੇ ਅਪਣਾ ਸਕਦੇ ਹੋ। ਇਹ ਤੁਹਾਡੇ ਚਿਹਰੇ ਦੀਆਂ ਝੁਰੜੀਆਂ ਨੂੰ ਘੱਟ ਕਰਨ 'ਚ ਮਦਦ ਕਰ ਸਕਦੇ ਹਨ।
ਛੋਲਿਆਂ ਦੀ ਦਾਲ ਤੇ ਐਲੋਵੇਰਾ
ਚਿਹਰੇ ਦੀਆਂ ਝੁਰੜੀਆਂ ਤੋਂ ਰਾਹਤ ਲਈ ਛੋਲਿਆਂ ਦੀ ਦਾਲ ਦੇ ਪੇਸਟ 'ਚ ਇੱਕ ਚਮਚ ਐਲੋਵੇਰਾ ਜੈੱਲ ਮਿਲਾਓ। ਇਸ ਨੂੰ 15 ਮਿੰਟ ਚਿਹਰੇ 'ਤੇ ਲਗਾਉਣ ਤੋਂ ਬਾਅਦ ਮੂੰਹ ਪਾਣੀ ਨਾਲ ਧੋ ਲਓ।
ਕੇਲੇ
ਕੇਲੇ ਸਿਹਤ ਦੇ ਨਾਲ-ਨਾਲ ਸਕਿਨ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਪਕੇ ਕੇਲੇ ਦੇ ਟੁਕੜਿਆਂ ਨੂੰ ਕੱਟ ਲਓ, ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰੋ। ਇਸ ਪੇਸਟ ਨਾਲ ਚਿਹਰੇ ਦੀ ਮਸਾਜ ਕਰੋ।
ਆਂਡਾ ਤੇ ਟਮਾਟਰ
ਆਂਡੇ ਦੀ ਜਰਦੀ 'ਚ ਟਮਾਟਰ ਦਾ ਰਸ ਮਿਲਾਓ। ਇਸ ਮਿਸ਼ਰਣ ਨੂੰ ਚਿਹਰੇ 'ਤੇ ਲਗਾਓ। ਕੁਝ ਦੇਰ ਬਾਅਦ ਪਾਣੀ ਨਾਲ ਧੋ ਲਓ।
ਖੀਰਾ
ਖੀਰਾ ਸਕਿਨ ਲਈ ਕਾਫੀ ਫਾਇਦੇਮੰਦ ਹੈ। ਤੁਸੀਂ ਖੀਰੇ ਦੇ ਰਸ ਨੂੰ ਚਿਹਰੇ 'ਤੇ ਲਗਾ ਸਕਦੇ ਹੋ। ਖੀਰੇ 'ਚ ਟਮਾਟਰ ਦਾ ਰਸ ਮਿਲਾ ਕੇ ਵੀ ਲਗਾਇਆ ਜਾ ਸਕਦਾ ਹੈ।
ਮੁਲਤਾਨੀ ਮਿੱਟੀ
ਪਾਣੀ ਦੀ ਮਦਦ ਨਾਲ ਮੁਲਤਾਨੀ ਮਿੱਟੀ ਦਾ ਪੇਸਟ ਬਣਾਓ, ਇਸ ਨੂੰ ਚਿਹਰੇ 'ਤੇ ਲਗਾਓ। ਸੁੱਕ ਜਾਣ 'ਤੇ ਧੋ ਲਓ।
ਆਲਿਵ ਆਇਲ
ਇਸ ਤੇਲ ਨਾਲ ਚਿਹਰੇ ਦੀ ਮਾਲਿਸ਼ ਕਰਨ ਨਾਲ ਝੁਰੜੀਆਂ ਘੱਟ ਹੋ ਸਕਦੀਆਂ ਹਨ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਤੇਲ ਨਾਲ ਚਿਹਰੇ ਦੀ ਮਸਾਜ ਕਰੋ।
ਇੰਝ ਬਣਾਓ ਅੰਬਾਂ ਦੀ ਚਟਨੀ, ਹੋ ਜਾਓਗੇ ਖਾਣ ਲਈ ਮਜ਼ਬੂਰ
Read More