ਗਰਮੀਆਂ 'ਚ ਫਲੋਰਲ ਪ੍ਰਿੰਟ ਨਾਲ ਕਰੋ ਐਕਸਪੈਰੀਮੈਂਟ, ਇਨ੍ਹਾਂ ਆਊਟਫਿਟ ਆਈਡਿਆਜ਼ ਨੂੰ ਕਰੋ ਟਰਾਈ
By Tejinder Thind
2023-04-14, 16:00 IST
punjabijagran.com
ਕੈਟਰੀਨਾ ਕੈਫ
ਕੈਜ਼ੂਅਲ ਤੋਂ ਲੈ ਕੇ ਪਰੰਪਰਾਗਤ ਤੱਕ, ਕੈਟਰੀਨਾ ਦੇ ਲੁੱਕ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਇਸ ਤਸਵੀਰ ਵਿੱਚ ਵੀ ਬਾਰਬੀ ਡੌਲ ਨੇ ਸਫੇਦ ਰੰਗ ਦਾ ਫਲੋਰਲ ਪ੍ਰਿੰਟ ਗਾਊਨ ਪਾਇਆ ਹੋਇਆ ਹੈ, ਜੋ ਅੱਖਾਂ ਨੂੰ ਬਹੁਤ ਸਕੂਨ ਦਿੰਦਾ ਹੈ।
ਜਾਨਵੀ ਕਪੂਰ
ਬਾਲੀਵੁੱਡ ਅਭਿਨੇਤਰੀ ਜਾਹਨਵੀ ਕਪੂਰ ਦੀ ਇਹ ਸਫੈਦ ਫਲੋਰਲ ਪ੍ਰਿੰਟ ਸਾੜੀ ਗਰਮੀਆਂ ਲਈ ਇੱਕ ਵਧੀਆ ਆਪਸ਼ਨ ਹੈ। ਤੁਸੀਂ ਮੇਕਅਪ ਅਤੇ ਗਹਿਣਿਆਂ ਨੂੰ ਆਪਣੀ ਇੱਛਾ ਅਨੁਸਾਰ ਭਾਰੀ ਜਾਂ ਹਲਕਾ ਰੱਖ ਸਕਦੇ ਹੋ।
ਸਾਰਾ ਅਲੀ ਖਾਨ
ਸਾਰਾ ਅਲੀ ਖਾਨ ਅਕਸਰ ਰਵਾਇਤੀ ਪਹਿਰਾਵੇ ਵਿਚ ਨਜ਼ਰ ਆਉਂਦੀ ਹੈ। ਉਸ ਦੇ ਇਸ ਚਿੱਟੇ ਅਨਾਰਕਲੀ ਸੂਟ 'ਤੇ ਲਾਲ ਫੁੱਲਦਾਰ ਪ੍ਰਿੰਟ ਕਾਫੀ ਨਿਖਰ ਕੇ ਆ ਰਿਹਾ ਹੈ ਤੇ ਇਸ ਨੂੰ ਕੈਜ਼ੂਅਲ ਤੇ ਆਰਾਮਦਾਇਕ ਰੱਖਣ ਲਈ ਬਿਨਾਂ ਕਿਸੇ ਐਕਸੈਸਰੀਜ਼ ਦੇ ਕੈਰੀ ਕੀਤਾ ਹੈ।
ਦੀਪਿਕਾ ਪਾਦੂਕੋਣ
ਬਾਲੀਵੁੱਡ ਅਭਿਨੇਤਰੀ ਆਪਣੇ ਸਟਾਈਲਿਸ਼ ਫਲੋਰਲ ਡਰੈੱਸਾਂ ਲਈ ਜਾਣੀ ਜਾਂਦੀ ਹੈ। ਦੀਪਿਕਾ ਨੇ ਕਲਰਫੁੱਲ ਫਲੋਰਲ ਆਊਟਫਿਟ ਦੇ ਨਾਲ ਬਲੈਕ ਹੀਲਸ ਕੈਰੀ ਕੀਤੀ ਹੈ। ਉਸਨੇ ਈਅਰਰਿੰਗਜ਼ ਪਹਿਨ ਕੇ ਇਸਨੂੰ ਹੋਰ ਵੀ ਸਟਾਈਲਿਸ਼ ਬਣਾ ਦਿੱਤਾ ਹੈ।
ਆਲੀਆ ਭੱਟ
ਨਵੀਂ ਮਾਂ ਬਣੀ ਆਲੀਆ ਨੇ ਫਲੋਰਲ ਆਊਟਫਿਟ ਨੂੰ ਲੈ ਕੇ ਧਾਰਨਾ ਨੂੰ ਤੋੜ ਦਿੱਤੀ ਹੈ। ਉਸ ਨੇ ਇਸ ਪਹਿਰਾਵੇ ਰਾਹੀਂ ਸਾਬਤ ਕਰ ਦਿੱਤਾ ਹੈ ਕਿ ਫਲੋਰਲ ਪ੍ਰਿੰਟ ਨਾ ਸਿਰਫ਼ ਆਮ ਜਾਂ ਪਰੰਪਰਾਗਤ, ਸਗੋਂ ਰਸਮੀ ਤੇ ਗਲੈਮਰਸ ਦਿੱਖ ਲਈ ਵੀ ਸਹੀ ਹੈ।
ਪੰਜਾਬੀ ਸਟਾਈਲ 'ਚ ਬਣਾਓ ਮਾਂਹ ਦੀ ਦਾਲ, ਖਾਣ ਵਾਲਾ ਹਰ ਵਿਅਕਤੀ ਪੁੱਛੇਗਾ ਰੈਸਿਪੀ
Read More