ਅੱਜ ਕੱਲ੍ਹ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਹਰ ਕੋਈ ਆਪਣੇ ਕੰਨਾਂ ਵਿਚ ਈਅਰਫੋਨਜ਼ ਜਾਂ ਹੈਡਫੋਨਜ਼ ਲਗਾਈ ਨਜ਼ਰ ਆਉਂਦਾ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਜ਼ਿਆਦਾ ਇਸਤੇਮਾਲ ਸਾਡੇ ਕੰਮ ਅਤੇ ਦਿਮਾਗ ’ਤੇ ਕਾਫੀ ਮਾੜਾ ਪ੍ਰਭਾਵ ਪਾਉਂਦਾ ਹੈ।
ਕਈ ਲੋਕ ਦਿਨ ਭਰ ਆਪਣੇ ਕੰਨ ਵਿਚ ਹੈਡਫੋਨ ਜਾਂ ਈਅਰਫੋਨ ਲਗਾਈ ਰੱਖਦੇ ਹਨ। ਇਸ ਨਾਲ ਕੰਨਾਂ ਵਿਚ ਤੇਜ਼ ਦਰਦ ਹੋ ਸਕਦਾ ਹੈ।
ਈਅਰਫੋਨ ਤੋਂ ਇਲੈਕਟ੍ਰੋਮੈਗਨੇਟਿਕ ਵੇਵਸ ਨਿਕਲਦੀਆਂ ਹਨ। ਅਜਿਹੇ ਵਿਚ ਰੋਜ਼ ਲੰਬੇ ਸਮੇਂ ਤਕ ਈਅਰਫੋਨ ਲਗਾਉਣ ਨਾਲ ਨਾ ਸਿਰਫ਼ ਸਾਡੇ ਕੰਨਾਂ ਨੂੰ ਨੁਕਸਾਨ ਹੁੰਦਾ ਹੈ ਬਲਕਿ ਇਸ ਦਾ ਅਸਰ ਸਾਡੇ ਦਿਮਾਗ ’ਤੇ ਵੀ ਹੁੰਦਾ ਹੈ।
ਅਕਸਰ ਲੋਕ ਲੋੜ ਪੈਣ ’ਤੇ ਇਕ ਦੂਜੇ ਨਾਲ ਆਪਣੇ ਈਅਰਫੋਨ ਜਾਂ ਹੈਡਫੋਨ ਦੀ ਅਦਲਾ ਬਦਲੀ ਕਰਦੇ ਹਨ। ਅਜਿਹਾ ਕਰਨਾ ਤੁਹਾਡੇ ਲਈ ਕਾਫੀ ਨੁਕਸਾਨਦੇਹ ਸਾਬਤ ਹੋ ਸਕਦਾ ਹੈ।
ਈਅਰਫੋਨ ਐਕਸਚੇਂਜ ਕਰਨ ਨਾਲ ਕੰਨ ਵਿਚ ਸੰਕ੍ਰਮਣ ਦਾ ਖਦਸ਼ਾ ਵੱਧ ਜਾਂਦਾ ਹੈ ਕਿਉਂਕਿ ਕਿਸੇ ਹੋਰ ਦਾ ਈਅਰਫੋਨ ਇਸਤੇਮਾਲ ਕਰਨ ਨਾਲ ਇਸ ਵਿਚ ਮੌਜੂਦ ਸਪੰਜ ਜ਼ਰੀਏ ਦੂਜੇ ਕੰਨ ਦਾ ਬੈਕਟੀਰੀਆ ਤੁਹਾਡੇ ਕੰਨ ਵਿਚ ਆ ਜਾਂਦੇ ਹਨ।
ਲੰਬੇ ਸਮੇਂ ’ਤੇ ਕੰਨਾਂ ਵਿਚ ਈਅਰਫੋਨ ਜਾਂ ਹੈਡਫੋਨ ਲਗਾਉਣ ਨਾਲ ਬਹਿਰਾਪਨ ਹੋਣ ਦੀ ਸੰਭਾਵਨਾ ਵੀ ਕਾਫੀ ਵੱਧ ਜਾਂਦੀ ਹੈ।