ਅਚਾਨਕ ਸੱਟ ਲੱਗਣਾ, ਕਿਸੇ ਚੀਜ਼ ਦਾ ਗੁਆਚ ਜਾਣਾ, ਬਿਮਾਰ ਪੈ ਜਾਣਾ, ਅਜਿਹੀਆਂ ਕਈ ਚੀਜ਼ਾਂ ਵਾਪਰਦੀਆਂ ਹਨ ਜਿਨ੍ਹਾਂ ਦਾ ਕਾਰਨ ਸਾਨੂੰ ਸਮਝ ਨਹੀਂ ਆਉਂਦਾ। ਫਿਰ ਅਸੀਂ ਕਹਿੰਦੇ ਹਾਂ ਕਿ ਇਹ ਬੁਰੀ ਨਜ਼ਰ ਦਾ ਪ੍ਰਭਾਵ ਹੈ।
ਅਜਿਹਾ ਨਹੀਂ ਹੈ ਕਿ ਬੁਰੀ ਨਜ਼ਰ ਸਿਰਫ਼ ਵਿਅਕਤੀ ਨੂੰ ਹੀ ਲੱਗਦੀ ਹੈ। ਉਹ ਘਰ, ਦੁਕਾਨ ਜਾਂ ਮਾਲ ਕਿਸੀ ਚੀਜ਼ ਨੂੰ ਵੀ ਲੱਗ ਸਕਦੀ ਹੈ। ਇਹੀ ਕਾਰਨ ਹੈ, ਇਸ ਤੋਂ ਬਚਣ ਲਈ ਲੋਕ ਕਾਰ 'ਚ ਭਗਵਾਨ ਦੀ ਤਸਵੀਰ ਲਗਾਉਂਦੇ ਹਨ।
ਜੇ ਵਿਅਕਤੀ ਬੁਰੀ ਨਜ਼ਰ ਦਾ ਸ਼ਿਕਾਰ ਹੈ, ਤਾਂਬੇ ਦੇ ਭਾਂਡੇ 'ਚ ਪਾਣੀ ਲੈ ਕੇ ਉਸ 'ਚ ਤਾਜ਼ੇ ਫੁੱਲ ਪਾਓ, ਇਸ ਤੋਂ ਬਾਅਦ ਉਸ ਵਿਅਕਤੀ ਦੇ ਸਿਰ ਤੋਂ 11 ਵਾਰ ਉਤਾਰ ਕੇ ਪਾਣੀ ਨੂੰ ਕਿਸੇ ਦਰਖਤ ਦੇ ਹੇਠਾਂ ਜਾਂ ਕਿਸੇ ਗਮਲੇ 'ਚ ਪਾ ਦਿਓ।
ਹਨੂੰਮਾਨ ਚਾਲੀਸਾ ਜਾਂ ਬਜਰੰਗ ਬਾਣ ਦਾ ਨਿਯਮਿਤ ਜਾਪ ਵੀ ਬੁਰੀ ਨਜ਼ਰ ਤੋਂ ਬਚਾਉਂਦਾ ਹੈ।
ਘਰ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਇਸ ਦੇ ਮੁੱਖ ਦਰਵਾਜ਼ੇ 'ਤੇ ਮੋਰ ਦੀ ਤਸਵੀਰ ਲਗਾਉਣ ਨਾਲ ਨਕਾਰਾਤਮਕ ਊਰਜਾ ਅਤੇ ਬੁਰਾਈਆਂ ਦੂਰ ਹੁੰਦੀਆਂ ਹਨ
ਸ਼ੁੱਕਰਵਾਰ ਨੂੰ ਘਰ ਦੇ ਮੁੱਖ ਦਰਵਾਜ਼ੇ 'ਤੇ ਅਸ਼ੋਕ ਦੇ ਪੱਤੇ ਲਗਾਉਣ ਨਾਲ ਬੁਰੀ ਨਜ਼ਰ ਨਹੀਂ ਰਹਿੰਦੀ।
ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਕਿਸੀ ਛੋਟੇ ਬੱਚੇ ਨੂੰ ਨਜਰ ਲੱਗੀ ਹੈ ਤੇ ਉਹ ਦੁੱਧ ਨਾ ਪੀ ਰਿਹਾ ਹੋਵੇ ਤਾਂ ਉਸ ਦੇ ਸਿਰ ਦੇ ਉੱਪਰੋਂ ਤਿੰਨ ਵਾਰ ਦੁੱਧ ਉਤਾਰ ਕੇ ਕੁੱਤੇ ਨੂੰ ਪਿਲਾਉਣ ਨਾਲ ਇਹ ਨਜ਼ਰ ਦੂਰ ਹੋ ਜਾਂਦੀ ਹੈ