ਵਾਸਤੂ ਸਾਸ਼ਤਰ ਮੁਤਾਬਕ ਘਰ ਵਿਚ ਪੌੜੀਆਂ ਹੇਠਾਂ ਕੋਈ ਵੀ ਚੀਜ਼ ਰੱਖਣ ਤੋਂ ਪਹਿਲਾਂ ਇਨ੍ਹਾਂ ਖਾਸ ਗੱਲਾਂ ਦਾ ਧਿਆਨ ਰੱਖੋ।
ਵਾਸਤੂ ਸਾਸ਼ਤਰ ਮੁਤਾਬਕ ਪੌੜੀਆਂ ਹੇਠਾਂ ਕਦੇ ਵੀ ਪੂਜਾ ਘਰ, ਬਾਥਰੂਮ, ਕਿਚਨ ਆਦਿ ਨਹੀਂ ਬਣਵਾਉਣਾ ਚਾਹੀਦਾ ਹੈ, ਅਜਿਹਾ ਕਰਨ ਨਾਲ ਵਾਸਤੂ ਦੋਸ਼ ਪੈਦਾ ਹੁੰਦਾ ਹੈ।
ਵਾਸਤੂ ਸਾਸ਼ਤਰ ਮੁਤਾਬਕ ਪੌੜੀਆਂ ਹੇਠਾਂ ਕਦੇ ਵੀ ਜੁੱਤੇ ਚੱਪਲ ਨਹੀਂ ਰੱਖਣੇ ਚਾਹੀਦੇ ਹਨ। ਇਸ ਦਾ ਕਾਰਨ ਆਰਥਤ ਸਥਿਤੀ ’ਤੇ ਮਾੜਾ ਅਸਰ ਪੈਂਦਾ ਹੈ।
ਜੇ ਤੁਸੀਂ ਪੌੜੀਆਂ ਹੇਠਾਂ ਪਾਣੀ ਦੀ ਟੂਟੀ ਲਗਵਾ ਰਹੇ ਹੋ ਤਾਂ ਇਸ ਗੱਲ ਦਾ ਹਮੇਸ਼ਾਂ ਧਿਆਨ ਰੱਖੋ ਕਿ ਬੇਕਾਰ ’ਚ ਪਾਣੀ ਨਾ ਵਹਾਓ। ਅਜਿਹਾ ਹੋਣ ਨਾਲ ਪੈਸੇ ਕਦੇ ਵੀ ਘਰ ਵਿਚ ਨਹੀਂ ਰੁਕਣਗੇ।
ਵਾਸਤੂ ਸਾਸ਼ਤਰ ਅਨੁਸਾਰ ਕਦੇ ਵੀ ਪੌੜੀਆਂ ਹੇਠਾਂ ਕੂੜੇਦਾਨ ਨਹੀਂ ਰੱਖਣਾ ਚਾਹੀਦਾ। ਅਜਿਹਾ ਕਰਨ ਨਾਲ ਭਾਰੀ ਦੋਸ਼ ਲਗਦਾ ਹੈ।
ਵਾਸਤੂ ਸਾਸ਼ਤਰ ਮੁਤਾਬਕ ਪੌੜੀਆਂ ਹੇਠਾਂ ਕਦੇ ਵੀ ਪਰਿਵਾਰ ਦੀ ਤਸਵੀਰ ਨਹੀਂ ਲਗਾਉਣੀ ਚਾਹੀਦੀ।
ਵਾਸਤੂ ਸਾਸ਼ਤਰ ਮੁਤਾਬਕ ਘਰ ਵਿਚ ਪੌੜੀਆਂ ਬਣਾਉਣ ਲਈ ਸਭ ਤੋਂ ਚੰਗੀ ਦਿਸ਼ਾ ਦੱਖਣੀ ਪੱਛਮੀ ਦਿਸ਼ਾ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਪੂੁਰਬ ਤੋਂ ਪੱਛਮ ਵੱਲ ਜਾਂਦੀ ਹੋਈ ਪੌੜੀ ਵੀ ਬਣਵਾ ਸਕਦੇ ਹੋ।