ਆਲੀਆ-ਰਣਬੀਰ ਬਣੇ ਪੇਰੈਂਟਸ, 7 ਮਹੀਨੇ ਪਹਿਲਾਂ ਹੋਇਆ ਸੀ ਵਿਆਹ
By Ramandeep Kaur
2022-11-06, 13:51 IST
punjabijagran.com
ਬੇਬੀ ਗਰਲ ਨੂੰ ਦਿੱਤਾ ਜਨਮ
ਆਲੀਆ ਭੱਟ ਤੇ ਰਣਬੀਰ ਕਪੂਰ ਮਾਤਾ-ਪਿਤਾ ਬਣ ਗਏ ਹਨ। ਇਸ ਦੇ ਨਾਲ ਹੀ ਕਪੂਰ ਕਾਨਦਾਰ 'ਚ ਛੋਟੇ ਮਹਿਮਾਨ ਨੇ ਦਸਤਕ ਦਿੱਤੀ ਹੈ।
ਰਿਲਾਇੰਸ ਹਸਪਤਾਲ 'ਚ ਜਨਮ
ਆਲੀਆ ਭੱਟ ਨੇ ਅੱਜ ਸਵੇਰੇ ਮੁੰਬਈ ਦੇ ਐਚਐਨ ਰਿਲਾਇੰਸ ਹਸਪਤਾਲ 'ਚ ਇੱਕ ਬੱਚੀ ਨੂੰ ਜਨਮ ਦਿੱਤਾ।
ਬੇਸਬਰੀ ਨਾਲ ਸੀ ਇੰਤਜ਼ਾਰ
ਰਣਬੀਰ ਕਪੂਰ ਅਤੇ ਭੱਟ ਦਾ ਪਰਿਵਾਰ ਇਸ ਖੁਸ਼ੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। 6 ਨਵੰਬਰ ਨੂੰ ਆਲੀਆ ਸਵੇਰੇ 7:30 ਵਜੇ ਰਣਬੀਰ ਨਾਲ ਹਸਪਤਾਲ ਪਹੁੰਚੀ ਸੀ।
ਵਧਾਈਆਂ ਦਾ ਸਿਲਸਿਲਾ ਸ਼ੁਰੂ
ਇਸ ਖ਼ਬਰ ਨਾਲ ਫੈਨਜ਼ ਕਾਫੀ ਖੁਸ਼ ਹਨ ਤੇ ਸੋਸ਼ਲ ਮੀਡੀਆ 'ਤੇ ਆਲੀਆ ਅਤੇ ਰਣਬੀਰ ਕਪੂਰ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਬੇਬੀ ਸ਼ਾਵਰ
ਅਕਤੂਬਰ ਮਹੀਨੇ 'ਚ ਆਲੀਆ ਭੱਟ ਦਾ ਬੇਬੀ ਸ਼ਾਵਰ ਫੰਕਸ਼ਨ ਹੋਇਆ ਸੀ। ਇਸ ਦੇ ਨਾਲ ਹੀ ਮੀਡੀਆ 'ਚ ਖ਼ਬਰ ਆਈ ਸੀ ਕਿ ਬੱਚੇ ਦਾ ਜਨਮ ਨਵੰਬਰ ਦੇ ਆਖਰੀ ਜਾਂ ਦਸੰਬਰ ਦੇ ਪਹਿਲੇ ਹਫ਼ਤੇ ਹੋ ਸਕਦਾ ਹੈ।
7 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਆਲੀਆ ਭੱਟ ਤੇ ਰਣਬੀਰ ਕਪੂਰ ਦਾ ਵਿਆਹ ਇਸੇ ਸਾਲ 14 ਅਪ੍ਰੈਲ ਨੂੰ ਹੋਇਆ ਸੀ। ਦੋ ਮਹੀਨੇ ਬਾਅਦ ਆਲੀਆ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਲੋਕਾਂ ਨੇ ਲਗਾਏ ਸੀ ਕਿਆਸ
ਜਦੋਂ ਆਲੀਆ ਭੱਟ ਨੇ ਆਪਣੀ ਪ੍ਰੈਗਨੈਂਸੀ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ, ਤਾਂ ਲੋਕ ਅੰਦਾਜ਼ਾ ਲਗਾਉਣ ਲੱਗ ਪਏ ਸੀ ਕਿ ਸ਼ਾਇਦ ਆਲੀਆ ਵਿਆਹ ਤੋਂ ਪਹਿਲਾਂ ਹੀ ਪ੍ਰੈਗਨੈਂਟ ਸੀ।
ਮਦਾਲਸਾ ਸ਼ਰਮਾ ਨੇ ਬਲੈਕ ਡ੍ਰੈੱਸ 'ਚ ਸ਼ੇਅਰ ਕੀਤੀਆਂ ਸਟਨਿੰਗ ਤਸਵੀਰਾਂ
Read More