ਅਸੀਂ ਸਭ ਨੇ ਬਚਪਨ ਤੋਂ ਸੁਣਿਆ ਹੈ ਕਿ ਆਂਡੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ, ਖਾਸ ਕਰਕੇ ਉਬਲੇ ਹੋਏ ਆਂਡੇ! ਪਰ ਕੀ ਤੁਸੀਂ ਜਾਣਦੇ ਹੋ ਕਿ ਆਂਡੇ ਉਬਾਲਣ ਦਾ ਸਹੀ ਤਰੀਕਾ ਕੀ ਹੈ?
ਆਂਡੇ ਨੂੰ ਉਬਾਲਣ ਦਾ ਸਮਾਂ ਇਸਦੇ ਪੱਕਣ ਦੇ ਪੜਾਅ 'ਤੇ ਨਿਰਭਰ ਕਰਦਾ ਹੈ। ਆਮ ਤੌਰ 'ਤੇ, ਕਿਸੇ ਵੀ ਆਂਡੇ ਨੂੰ 15 ਮਿੰਟ ਲਈ ਉਬਾਲਣਾ ਕਾਫੀ ਹੁੰਦਾ ਹੈ।
ਆਂਡੇ ਨੂੰ ਉਬਾਲਣ ਲਈ ਪਾਣੀ ਨੂੰ ਪਹਿਲਾਂ ਤੋਂ ਗਰਮ ਕਰੋ। ਆਂਡੇ ਦਾ ਅੰਦਰਲਾ ਹਿੱਸਾ ਹਰਾ ਨਹੀਂ ਹੋਵੇਗਾ। ਆਂਡੇ ਨੂੰ ਉਬਾਲਣ ਤੋਂ ਬਾਅਦ ਠੰਢੇ ਪਾਣੀ 'ਚ ਪਾ ਦਿਓ। ਇਸ ਨਾਲ ਆਂਡੇ ਦਾ ਛਿਲਕਾ ਆਸਾਨੀ ਨਾਲ ਦੂਰ ਹੋ ਜਾਵੇਗਾ।
ਆਂਡਾ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਹੈ ਜੋ ਮਾਸਪੇਸ਼ੀਆਂ ਦੇ ਵਾਧੇ ਅਤੇ ਮੁਰੰਮਤ ਵਿੱਚ ਮਦਦ ਕਰਦਾ ਹੈ।
ਆਂਡੇ ਵਿੱਚ ਵਿਟਾਮਿਨ ਡੀ ਹੁੰਦਾ ਹੈ ਜੋ ਕੈਲਸ਼ੀਅਮ ਨੂੰ ਸੋਖਣ ਵਿੱਚ ਮਦਦ ਕਰਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਆਂਡੇ ਵਿੱਚ ਲਿਊਟੀਨ ਅਤੇ ਜ਼ੈਕਸੈਂਥਿਨ ਹੁੰਦੇ ਹਨ ਜੋ ਅੱਖਾਂ ਦੀ ਸਿਹਤ ਲਈ ਚੰਗੇ ਹੁੰਦੇ ਹਨ।
ਆਂਡੇ ਵਿੱਚ ਮੌਜੂਦ ਜ਼ਿੰਕ ਤੁਹਾਡੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਤੇ ਜ਼ੁਕਾਮ ਅਤੇ ਖਾਂਸੀ ਨੂੰ ਰੋਕਦਾ ਹੈ।