ਖਜੂਰ ਇੱਕ ਅਜਿਹਾ ਫਲ ਹੈ ਜਿਸ ਨੂੰ ਸਰਦੀਆਂ ਵਿੱਚ ਖੂਬ ਖਾਧਾ ਜਾਂਦੈ। ਇਹ ਸਰੀਰ ਨੂੰ ਗਰਮ ਰੱਖਦਾ ਹੈ ਤੇ ਪੋਸ਼ਣ ਨਾਲ ਭਰਪੂਰ ਹੁੰਦੈ।
ਖਜੂਰ ਵਿੱਚ ਜ਼ਿਆਦਾਤਰ ਕੈਲੋਰੀ ਕਾਰਬੋਹਾਈਡਰੇਟ ਤੋਂ ਆਉਂਦੀ ਹੈ। ਕੈਲੋਰੀ ਹਾਈ ਹੋਣ ਦੇ ਬਾਵਜੂਦ, ਖਜੂਰ ਵਿੱਚ ਫਾਈਬਰ ਦੀ ਮਹੱਤਵਪੂਰਨ ਮਾਤਰਾ ਤੋਂ ਇਲਾਵਾ ਕੁਝ ਮਹੱਤਵਪੂਰਨ ਵਿਟਾਮਿਨ ਅਤੇ ਖਣਿਜ ਹੁੰਦੇ ਹਨ।
ਕਈ ਅਧਿਐਨਾਂ ਨੇ ਦਿਖਾਇਆ ਹੈ ਕਿ ਉਹ ਤੁਹਾਡੀ ਇਮਿਊਨ ਸਿਸਟਮ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਖਜੂਰ ਦਾ ਸੇਵਨ ਡੀਐਨਏ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਵਿੱਚ ਵੀ ਮਦਦ ਕਰਦਾ ਹੈ।
ਖਜੂਰ ਵਿੱਚ ਫਾਈਬਰ ਦੀ ਬਹੁਤ ਚੰਗੀ ਮਾਤਰਾ ਹੁੰਦੀ ਹੈ। ਇਸ ਵਿੱਚ ਇੱਕ ਸਰਵਿੰਗ ਵਿੱਚ 7 ਗ੍ਰਾਮ ਫਾਈਬਰ ਹੁੰਦਾ ਹੈ, ਇਸ ਲਈ ਇਹ ਤੁਹਾਡੀ ਖੁਰਾਕ ਵਿੱਚ ਇੱਕ ਵਧੀਆ ਵਾਧਾ ਹੋ ਸਕਦਾ ਹੈ।
ਕੁਝ ਅਧਿਐਨਾਂ ਇਹ ਵੀ ਦੱਸਦੇ ਹਨ ਕਿ ਖਜੂਰਾਂ ਖਾਣ ਤੁਹਾਡੀ ਸੋਜਸ਼ ਨੂੰ ਘੱਟ ਕਰਨ ਵਿੱਚ ਮਦਦ ਕਰਦੀਆਂ ਹਨ। । ਇਸ ਦੇ ਸੇਵਨ ਨਾਲ ਅੱਖਾਂ ਦੀਆਂ ਕਈ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।
ਖਜੂਰ ਦਾ ਸੇਵਨ ਚਿੰਤਾ ਸੰਬੰਧੀ ਵਿਗਾੜਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਘਟਾਉਂਦਾ ਹੈ ਤੇ ਯਾਦਦਾਸ਼ਤ ਨੂੰ ਵਧਾਉਣ ਵਿੱਚ ਵੀ ਮਦਦ ਕਰਦਾ ਹੈ।
ਜੇ ਤੁਹਾਨੂੰ ਪਾਚਨ ਸੰਬੰਧੀ ਸਮੱਸਿਆ ਹੈ ਤਾਂ ਤੁਹਾਨੂੰ ਖਾਣੇ ਤੋਂ ਬਾਅਦ ਖਜੂਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।