ਫੇਫੜਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਹੋਲੀ ਦੇ ਰੰਗ, ਇਸ ਤਰ੍ਹਾਂ ਆਪਣੀ ਕੇਅਰ
By Neha diwan
2024-03-22, 15:31 IST
punjabijagran.com
ਹੋਲੀ
ਰੰਗਾਂ ਦਾ ਤਿਉਹਾਰ ਹੋਲੀ ਆ ਗਈ ਹੈ। ਹੋਲੀ ਦੇ ਦਿਨ ਅਸੀਂ ਸਾਰੇ ਰੰਗਾਂ ਵਿੱਚ ਰੰਗੇ ਜਾਂਦੇ ਹਾਂ। ਹਰ ਕਿਸੇ ਦੇ ਚਿਹਰਿਆਂ 'ਤੇ ਗੁਲਾਲ ਤੇ ਰੰਗ ਦਿਖਾਈ ਦਿੰਦੇ ਹਨ। ਪਰ ਇਸ 'ਚ ਆਪਣੀ ਸਿਹਤ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ।
ਸਿਹਤ ਲਈ ਨੁਕਸਾਨ
ਹੋਲੀ ਖੇਡਦੇ ਹੋਏ ਆਪਣੇ ਵਾਲਾਂ ਤੇ ਚਿਹਰੇ ਨੂੰ ਰੰਗਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਤੁਸੀਂ ਜਾਣਦੇ ਹੋ ਕਿ ਜੇਕਰ ਹੋਲੀ ਦੇ ਰੰਗ ਤੁਹਾਡੇ ਫੇਫੜਿਆਂ ਤੱਕ ਪਹੁੰਚ ਜਾਂਦੇ ਹਨ ਤਾਂ ਇਹ ਤੁਹਾਡੇ ਲਈ ਕਿੰਨਾ ਨੁਕਸਾਨਦਾਇਕ ਹੋ ਸਕਦਾ ਹੈ।
ਹੋਲੀ ਸੁਰੱਖਿਅਤ ਟਿਪਸ
ਬਾਜ਼ਾਰ ਵਿੱਚ ਉਪਲਬਧ ਹੋਲੀ ਦੇ ਰੰਗਾਂ ਵਿੱਚ ਅਕਸਰ ਕੈਮੀਕਲ, ਧਾਤੂ, ਟੁੱਟੇ ਕੱਚ ਦੇ ਟੁਕੜੇ ਅਤੇ ਕੀਟਨਾਸ਼ਕ ਹੁੰਦੇ ਹਨ। ਇਹ ਸਾਹ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਜਿਸ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਹੋਲੀ ਦੇ ਰੰਗ
ਰੰਗਾਂ ਵਿੱਚ ਧਾਤਾਂ ਹੋ ਸਕਦੀਆਂ ਹਨ, ਜੋ ਖਾਸ ਤੌਰ 'ਤੇ ਬੱਚਿਆਂ ਲਈ ਨੁਕਸਾਨਦੇਹ ਹੁੰਦੀਆਂ ਹਨ। ਕ੍ਰੋਮੀਅਮ ਅਤੇ ਪਾਰਾ ਅਸਥਮਾ ਅਤੇ ਐਲਰਜੀ ਦਾ ਕਾਰਨ ਬਣ ਸਕਦੇ ਹਨ ਅਤੇ ਨਾਲ ਹੀ ਜਿਗਰ ਅਤੇ ਗੁਰਦਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਹੋਲੀ 'ਤੇ ਕੁਦਰਤੀ ਰੰਗਾਂ ਦਾ ਇਸਤੇਮਾਲ
ਫੁੱਲਾਂ, ਜੜ੍ਹੀਆਂ ਬੂਟੀਆਂ ਤੇ ਵਾਤਾਵਰਣ ਪੱਖੀ ਸਮੱਗਰੀ ਤੋਂ ਬਣੇ ਜੈਵਿਕ ਤੇ ਕੁਦਰਤੀ ਰੰਗਾਂ ਦੀ ਵਰਤੋਂ ਕਰੋ। ਇਹ ਰੰਗ ਚਮੜੀ ਤੇ ਸਾਹ ਪ੍ਰਣਾਲੀ ਦੋਵਾਂ ਲਈ ਚੰਗੇ ਹਨ। ਸਿੰਥੈਟਿਕ ਰੰਗਾਂ ਵਿੱਚ ਮੌਜੂਦ ਤੱਤ ਫੇਫੜਿਆਂ ਲਈ ਹਾਨੀਕਾਰਕ ਹੁੰਦੇ ਹਨ।
ਮਾਸਕ ਪਹਿਨ ਸਕਦੇ ਹੋ
ਨੱਕ ਤੇ ਮੂੰਹ ਨੂੰ ਢੱਕਣ ਵਾਲਾ ਮਾਸਕ ਪਾਓ। ਤਾਂ ਜੋ ਤੁਸੀਂ ਸਾਹ ਲੈ ਸਕੋ, ਪਰ ਰੰਗ ਦੇ ਕਣ ਅੰਦਰ ਨਹੀਂ ਜਾਂਦੇ। ਰੰਗਾਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਤੋਂ ਬਚਣ ਲਈ ਘਰ ਦੇ ਅੰਦਰ ਸਹੀ ਹਵਾਦਾਰੀ ਜ਼ਰੂਰੀ ਹੈ।
ਡਾਕਟਰ ਦੀ ਸਲਾਹ
ਫੇਫੜਿਆਂ ਦੀ ਸਮਰੱਥਾ ਨੂੰ ਸੁਧਾਰਨ ਲਈ ਸਾਹ ਲੈਣ ਦੀਆਂ ਕਸਰਤਾਂ ਅਤੇ ਯੋਗਾ ਕਰੋ। ਤੁਹਾਨੂੰ ਸਾਹ ਲੈਣ ਵਿੱਚ ਦਿੱਕਤ, ਖੰਘ ਅਤੇ ਛਾਤੀ ਵਿੱਚ ਭਾਰੀਪਨ ਮਹਿਸੂਸ ਹੁੰਦਾ ਹੈ, ਤਾਂ ਤੁਰੰਤ ਡਾਕਟਰ ਦੀ ਸਲਾਹ ਲਓ।
ਪੀਰੀਅਡਜ਼ ਦੌਰਾਨ ਹੁੰਦਾ ਹੈ ਤੇਜ਼ ਦਰਦ ਤਾਂ ਡਾਈਟ 'ਚ ਕਰੋ ਇਹ ਬਦਲਾਅ
Read More