ਗਰਮੀਆਂ 'ਚ ਬਣਾਓ ਕੇਸਰ ਪਿਸਤਾ ਕੁਲਫੀ, ਇਹ ਹੈ ਆਸਾਨ ਤਰੀਕਾ
By Neha Diwan
2023-03-15, 16:42 IST
punjabijagran.com
Kesar Kulfi Recipe
ਗਰਮੀਆਂ ਵਿੱਚ ਕੁਲਫੀ ਖਾਣਾ ਹਰ ਕੋਈ ਪਸੰਦ ਕਰਦਾ ਹੈ। ਇਹ ਆਈਸਕ੍ਰੀਮ ਵਰਗਾ ਹੈ ਪਰ ਖਾਣ 'ਚ ਇਹ ਆਈਸਕ੍ਰੀਮ ਜਿੰਨਾ ਹਲਕਾ ਨਹੀਂ ਹੈ।
ਘਰ ਬਣਾਓ ਕੁਲਫੀ
ਹੁਣ ਤਕ ਤੁਸੀਂ ਬਾਜ਼ਾਰ 'ਚ ਉਪਲਬਧ ਕੁਲਫੀ ਦਾ ਹੀ ਸਵਾਦ ਲਿਆ ਹੋਵੇਗਾ, ਪਰ ਤੁਸੀਂ ਇਸ ਨੂੰ ਘਰ 'ਚ ਵੀ ਆਸਾਨੀ ਨਾਲ ਬਣਾ ਸਕਦੇ ਹੋ। ਤੁਸੀਂ ਵੀ ਘਰ 'ਚ ਕੁਲਫੀ ਬਣਾ ਕੇ ਆਪਣੇ ਬੱਚਿਆਂ ਨੂੰ ਹੈਰਾਨ ਕਰ ਸਕਦੇ ਹੋ।
ਕੇਸਰ ਕੁਲਫੀ ਬਣਾਉਣ ਦੀ ਸਮੱਗਰੀ
1/2 ਲੀਟਰ ਫੁਲ ਕਰੀਮ ਦੁੱਧ, 1/2 ਕੱਪ ਕੱਟਿਆ ਹੋਇਆ ਪਿਸਤਾ, 2 ਚਮਚ ਦੁੱਧ, 1/2 ਕੱਪ ਚੀਨੀ, 10 ਸਟ੍ਰੈਂਡ ਕੇਸਰ, 1/2 ਚੱਮਚ ਹਰੀ ਇਲਾਇਚੀ ਪਾਊਡਰ
ਬਣਾਉਣ ਦਾ ਤਰੀਕਾ
ਪੈਨ 'ਚ ਫੁੱਲ ਕਰੀਮ ਵਾਲੇ ਦੁੱਧ ਨੂੰ ਉਬਾਲ ਲਓ, ਇਸ ਨੂੰ 25-30 ਮਿੰਟਾਂ ਲਈ ਉਬਾਲਣ ਦਿਓ। ਕੇਸਰ ਦੇ ਧਾਗੇ ਨੂੰ 2 ਚਮਚ ਗਰਮ ਦੁੱਧ 'ਚ ਭਿਓ ਦਿਓ। ਹੁਣ ਦੁੱਧ 'ਚ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਲਾਓ, ਦੁੱਧ ਦੇ ਗਾੜ੍ਹੇ ਹੋਣ ਤੱਕ ਪਕਾਓ।
ਮੇਵੇ ਪਾਓ
ਪਿਸਤਾ, ਇਲਾਇਚੀ ਪਾਊਡਰ ਤੇ ਭਿੱਜੇ ਹੋਏ ਕੇਸਰ ਨੂੰ ਦੁੱਧ 'ਚ ਮਿਲਾਓ। ਤੇ 5 ਮਿੰਟ ਲਈ ਦੁਬਾਰਾ ਉਬਾਲਣ ਦਿਓ। ਗੈਸ ਦੀ ਬੰਦ ਕਰ ਦਿਓ ਤੇ ਦੁੱਧ ਨੂੰ ਕੁਝ ਦੇਰ ਲਈ ਠੰਡਾ ਹੋਣ ਦਿਓ।
ਕੁਲਫੀ ਦੇ ਮੋਲਡ
ਜਦੋਂ ਇਹ ਮਿਸ਼ਰਣ ਚੰਗੀ ਤਰ੍ਹਾਂ ਗਾੜ੍ਹਾ ਹੋ ਜਾਵੇ ਤਾਂ ਇਸ ਨੂੰ ਕੁਲਫੀ ਦੇ ਮੋਲਡ ਵਿੱਚ ਪਾ ਦਿਓ। ਇਸ ਨੂੰ ਘੱਟੋ-ਘੱਟ 4-5 ਘੰਟਿਆਂ ਲਈ ਫ੍ਰੀਜ਼ ਕਰੋ।
ਕੁਲਫੀ ਦੇ ਮੋਲਡ ਦੇ ਅੰਦਰ ਇੱਕ ਲੱਕੜ ਦੀ ਸੋਟੀ ਪਾਓ ਅਤੇ ਕੁਲਫੀ ਨੂੰ ਬਾਹਰ ਕੱਢੋ।
ਸਿਰਫ਼ 19 ਹਜ਼ਾਰ 'ਚ ਘੁੰਮ ਸਕਦੋ ਹੋ ਕੇਰਲ, ਜਾਣੋ ਟੂਰ ਪੈਕੇਜ ਦੀ ਸਾਰੀ ਜਾਣਕਾਰੀ
Read More