Mishri Health Benefits: ਗਰਮੀਆਂ 'ਚ ਖਾਣ ਨਾਲ ਤੁਹਾਨੂੰ ਮਿਲਣਗੇ ਇਹ 6 ਫਾਇਦੇ


By Neha Diwan2023-04-17, 15:27 ISTpunjabijagran.com

ਮਿਸ਼ਰੀ

ਮਿਸ਼ਰੀ ਇਕ ਕਿਸਮ ਦੀ ਅਣਰਿਫਾਇੰਡ ਖੰਡ ਹੈ ਜਿਸਦੀ ਵਰਤੋਂ ਪਕਵਾਨਾਂ, ਰਿਫਰੈੱਸ਼ਮੈਂਟ ਤੇ ਇੱਥੋਂ ਤੱਕ ਕਿ ਦਵਾਈਆਂ ਵਿਚ ਵੀ ਕੀਤੀ ਜਾਂਦੀ ਹੈ। ਮਿਸ਼ਰੀ ਆਕਾਰ ਵਿਚ ਬਹੁਤ ਛੋਟੀ ਹੁੰਦੀ ਹੈ ਤੇ ਇਸਨੂੰ ਅਕਸਰ ਰਿਫਰੈੱਸਮੈਂਟ ਵਜੋਂ ਖਾਧਾ ਜਾਂਦਾ ਹੈ।

ਛੋਟੇ ਆਕਾਰ ਦੀ ਮਿਸ਼ਰੀ

ਛੋਟੇ ਆਕਾਰ ਦੀ ਮਿਸ਼ਰੀ ਦੇ ਅਣਗਿਣਤ ਫਾਇਦੇ ਹਨ, ਇਹ ਨਾ ਸਿਰਫ ਚੀਨੀ ਦਾ ਬਿਹਤਰ ਵਿਕਲਪ ਹੈ ਬਲਕਿ ਇਸ ਵਿਚ ਮੌਜੂਦ ਖਣਿਜ ਪਦਾਰਥ ਸੋਜ ਨਾਲ ਲੜ ਕੇ ਸਿਹਤ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੇ ਹਨ।

ਮਿਸ਼ਰੀ ਦੇ ਸਿਹਤ ਨੂੰ ਫਾਇਦੇ

ਗਰਮੀ ਦੇ ਮੌਸਮ 'ਚ ਮਿਸ਼ਰੀ ਦੀ ਠੰਢੀ ਤਾਸੀਰ ਕਾਰਨ ਇਸ ਦੀ ਵਰਤੋਂ ਆਮਤੌਰ 'ਤੇ ਡ੍ਰਿੰਕਸ ਵਿਚ ਕੀਤੀ ਜਾਂਦੀ ਹੈ। ਇਸ ਦਾ ਸੇਵਨ ਦਿਮਾਗ਼ ਤੇ ਸਰੀਰ ਨੂੰ ਸ਼ਾਂਤ ਕਰਦਾ ਹੈ।

ਖਣਿਜ ਪਦਾਰਥਾਂ ਨਾਲ ਹੁੰਦੀ ਹੈ ਭਰਪੂਰ

ਮਿਸ਼ਰੀ ਕੈਲਸ਼ੀਅਮ, ਆਇਰਨ ਤੇ ਫਾਸਫੋਰਸ ਵਰਗੇ ਖਣਿਜਾਂ ਨਾਲ ਭਰੀ ਹੋਈ ਹੈ ਜੋ ਸਿਹਤਮੰਦ ਹੱਡੀਆਂ ਤੇ ਦੰਦਾਂ ਨੂੰ ਹੈਲਦੀ ਰੱਖਦੇ ਹਨ।

ਪਾਚਨ ਨੂੰ ਬਿਹਤਰ ਬਣਾਉਂਦੀ ਹੈ

ਮੰਨਿਆ ਜਾਂਦਾ ਹੈ ਕਿ ਮਿਸ਼ਰੀ ਦਾ ਸੇਵਨ ਪਾਚਨ ਐਂਜ਼ਾਈਮਾਂ ਦੇ ਰਿਸਾਵ ਨੂੰ ਉਤਸ਼ਾਹਿਤ ਕਰ ਕੇ ਪਾਚਨ ਪ੍ਰਣਾਲੀ ਨੂੰ ਉਤੇਜਿਤ ਕਰਦਾ ਹੈ, ਜੋ ਭੋਜਨ ਨੂੰ ਜਲਦੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਤੋੜਨ ਵਿੱਚ ਮਦਦ ਕਰਦਾ ਹੈ।

ਸਰਦੀ-ਖਾਂਸੀ ਵਿਚ ਰਾਹਤ

ਮਿਸ਼ਰੀ ਗਲੇ ਨੂੰ ਆਰਾਮ ਦੇਣ ਦਾ ਕੰਮ ਕਰਦੀ ਹੈ, ਇਸਲਈ ਇਸਨੂੰ ਆਮ ਤੌਰ 'ਤੇ ਆਯੁਰਵੈਦਿਕ ਦਵਾਈ ਵਿਚ ਇਕ ਕੁਦਰਤੀ ਖਾਂਸੀ ਦੇ ਉਪਚਾਰ ਵਜੋਂ ਵਰਤਿਆ ਜਾਂਦਾ ਹੈ।

ਐਨਰਜੀ ਬੂਸਟਿੰਗ ਏਜੰਟ

ਮਿਸ਼ਰੀ ਖਾਣ ਨਾਲ ਤੁਹਾਨੂੰ ਫੌਰਨ ਐਨਰਜੀ ਮਿਲ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਇਸ 'ਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।

ਤਣਾਅ ਤੇ ਬੇਚੈਨੀ ਘਟਾਏ

ਮਿਸ਼ਰੀ ਦਾ ਦਿਮਾਗ 'ਤੇ ਅਰਾਮਦਾਇਕ ਪ੍ਰਭਾਵ ਦੇਖਿਆ ਗਿਆ ਹੈ ਅਤੇ ਇਸ ਤਰ੍ਹਾਂ ਤਣਾਅ ਅਤੇ ਚਿੰਤਾ ਨੂੰ ਘਟਾਉਣ ਵਿਚ ਮਦਦ ਮਿਲ ਸਕਦੀ ਹੈ।

ਸੋਜ਼ਿਸ਼ ਨਾਲ ਲ਼ੜਦੀ ਹੈ

ਮਿਸ਼ਰੀ ਵਿਚ ਗਲਾਈਸਾਈਰਾਈਜ਼ਿਨ ਹੁੰਦਾ ਹੈ, ਜੋ ਇਕ ਕੁਦਰਤੀ ਮਿਸ਼ਰਨ ਹੁੰਦਾ ਹੈ। ਇਸ ਵਿਚ ਐਂਟੀਇਨਫਲੇਮੇਟਰੀ ਗੁਣ ਹੁੰਦੇ ਹਨ ਅਤੇ ਆਯੁਰਵੇਦ ਦੇ ਅਨੁਸਾਰ ਸਰੀਰ ਵਿੱਚ ਸੋਜ਼ਿਸ਼ ਘਟਾਉਣ ਦਾ ਕੰਮ ਕਰਦੇ ਹਨ।

ਨੋਟ

ਮਿਸ਼ਰੀ ਦੇ ਫਾਇਦੇ ਹਨ, ਪਰ ਜ਼ਿਆਦਾ ਸੇਵਨ ਨੁਕਸਾਨ ਵੀ ਕਰ ਸਕਦਾ ਹੈ, ਕਿਉਂਕਿ ਇਹ ਚੀਨੀ ਦਾ ਇੱਕ ਰੂਪ ਹੈ। ਜ਼ਿਆਦਾ ਮਾਤਰਾ 'ਚ ਮਿਸ਼ਰੀ ਖਾਣ ਨਾਲ ਭਾਰ ਵਧਣ, ਸ਼ੂਗਰ ਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧ ਸਕਦਾ ਹੈ।

ਨਾਸ਼ਤੇ ਲਈ ਬਣਾਓ ਮਲਟੀਗ੍ਰੇਨ ਚੀਲਾ, ਭਾਰ ਘਟਾਉਣ ਲਈ ਵਧੀਆ ਆਪਸ਼ਨ