ਕੀਵੀ 'ਚ ਫਾਈਬਰ, ਪ੍ਰੋਟੀਨ, ਵਿਟਾਮਿਨ C, ਪੋਟਾਸ਼ੀਅਮ ਪੋਸ਼ਕ ਤੱਤ ਹੁੰਦੇ ਹਨ। ਇਹ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ ਨੂੰ ਖਾਣ ਨਾਲ ਸਰੀਰ ਦੇ ਰੋਗ ਦੂਰ ਹੁੰਦੇ ਹਨ।
ਜ਼ਰੂਰਤ ਤੋਂ ਜ਼ਿਆਦਾ ਕੀਵੀ ਖਾਣ ਨਾਲ ਸਰੀਰ ਨੂੰ ਫਾਇਦਾ ਨਹੀਂ ਬਲਕਿ ਨੁਕਸਾਨ ਹੁੰਦਾ ਹੈ। ਇਸ ਲਈ ਡਾਕਟਰ ਦੀ ਸਲਾਹ 'ਤੇ ਸੀਮਿਤ ਮਾਤਰਾ 'ਚ ਖਾਓ।
ਕੀਵੀ ਖਾਣ ਨਾਲ ਸਰੀਰ 'ਚ ਆਇਰਨ ਦੀ ਕਮੀ ਨਹੀਂ ਹੁੰਦੀ ਹੈ। ਇਸ ਨੂੰ ਅਨੀਮੀਆਂ ਜਾਂ ਖੂਨ ਦੀ ਕਮੀ ਹੋਣ ਤੇ ਖਾ ਸਕਦੇ ਹੋ ਕਿਉਂਕਿ ਇਸ 'ਚ ਆਇਰਨ ਤੇ ਵਿਟਾਮਿਨ C ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਕੀਵੀ ਰੋਜ਼ ਖਾਣ ਨਾਲ ਸਰੀਰ 'ਚ ਇਮਊਨਿਟੀ ਮਜ਼ਬੂਤ ਹੁੰਦੀ ਹੈ। ਇਸ ਨੂੰ ਖਾਣ ਨਾਲ ਰੋਗਾਂ ਨਾਲ ਲੜਨ ਦੀ ਊਰਜਾ ਵਧਦੀ ਹੈ ਤੇ ਬਿਮਾਰੀਆਂ ਵੀ ਦੂਰ ਰਹਿੰਦੀਆਂ ਹਨ।
ਡਾਇਬੀਟੀਜ਼ ਦੇ ਮਰੀਜ਼ਾਂ ਲਈ ਕੀਵੀ ਬਹੁਤ ਫਾਇਦੇਮੰਦ ਹੈ। ਇਸ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਤੇ ਪਾਚਨ ਮਜ਼ਬੂਤ ਹੁੰਦਾ ਹੈ।
ਕੀਵੀ ਖਾਣ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਕਿਉਂਕਿ ਇਸ 'ਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਜੋ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ।
ਕੀਵੀ 'ਚ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਇਸ ਨਾਲ ਦਿਲ ਦੀ ਸਿਹਤ ਠੀਕ ਰਹਿੰਦੀ ਹੈ ਤੇ ਕੋਲੈਸਟ੍ਰੋਲ ਵੀ ਘੱਟ ਹੁੰਦਾ ਹੈ।
ਰੋਜ਼ 1 ਜਾਂ 2 ਕੀਵੀ ਖਾਣੇ ਚਾਹੀਦੇ ਹਨ। ਇਸ ਤੋਂ ਜ਼ਿਆਦਾ ਕੀਵੀ ਖਾਣ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।