ਹਰੇ ਟਮਾਟਰ ਖਾਣ ਨਾਲ ਸਿਹਤ ਨੂੰ ਮਿਲਦੇ ਹਨ ਇਹ ਅਨੌਖੇ ਫਾਇਦੇ
By Tejinder Thind
2023-03-20, 15:47 IST
punjabijagran.com
ਵਿਟਾਮਿਨ ਸੀ ਨਾਲ ਭਰਪੂਰ
ਹਰੇ ਟਮਾਟਰ ਦੇ ਸੇਵਨ ਨਾਲ ਵਿਟਾਮਿਨ ਸੀ ਦੀ ਕਮੀ ਨਾਲ ਹੋਣ ਵਾਲੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਇਹ ਸਿਹਤ ਲਈ ਕਾਫੀ ਲਾਭਕਾਰੀ ਹੈ।
ਯੂਵੀ ਕਿਰਨਾਂ ਤੋਂ ਬਚਾਅ
ਹਰੇ ਟਮਾਟਰ ’ਚ ਲਾਇਕੋਪੀਨ ਨਾਮੀ ਤੱਤ ਹੁੰਦੇ ਹਨ, ਜੋ ਤੁਹਾਡੀ ਚਮੜੀ ਲਈ ਕਾਫੀ ਫਾਇਦੇਮੰਦ ਹਨ। ਇਸ ਦੇ ਰਸ ਨੂੰ ਕੱਢ ਚਿਹਰੇ ’ਤੇ ਲਾਉਣ ਨਾਲ ਟੈਨਿੰਗ ਤੇ ਸੂਰਜ ਦੀਆਂ ਕਿਰਨਾਂ ਤੋਂ ਹੋਣ ਵਾਲੀ ਸਮੱਸਿਆ ਦੂਰ ਹੋ ਜਾਂਦੀ ਹੈ।
ਸਕਿਨ ਦੀ ਰੰਗਤ ਸੁਧਾਰੇ
ਸਕਿਨ ਦੀ ਰੰਗਤ ਨੂੰ ਨਿਖਾਰਣ ਵਿਚ ਵੀ ਹਰੇ ਟਮਾਟਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਰੋਜ਼ਾਨਾ ਸਲਾਦ ਦੇ ਰੂਪ ਵਿਚ ਹਰੇ ਟਮਾਟਰ ਦਾ ਸੇਵਨ ਕਰਨਾ ਫਾਇਦੇਮੰਦ ਹੋਵੇਗਾ।
ਵਧਾਏ ਅੱਖਾਂ ਦੀ ਰੌਸ਼ਨੀ
ਹਰੇ ਟਮਾਟਰ ਦੇ ਇਸਤੇਮਾਲ ਨਾਲ ਅੱਖਾਂ ਦੀ ਰੌਸ਼ਨੀ ਵੀ ਵਧਦੀ ਹੈ। ਇਸ ਲਈ ਹਰੇ ਟਮਾਟਰ ਨੂੰ ਕਾਲੇ ਨਮਕ ਨਾਲ ਖਾਓ।
ਭਾਰ ਹੁੰਦਾ ਹੈ ਕੰਟਰੋਲ
ਹਰੇ ਟਮਾਟਰ ਦਾ ਸੇਵਨ ਕਰਨ ਨਾਲ ਮੋਟਾਪਾ ਵੀ ਕੰਟਰੋਲ ਵਿਚ ਹੁੰਦਾ ਹੈ ਕਿਉਂਕਿ ਇਸ ਵਿਚ ਫਾਈਬਰ ਕਾਫੀ ਮਾਤਰਾ ਵਿਚ ਤੇ ਕੈਲੋਰੀ ਦੀ ਬਹੁਤ ਘੱਟ ਮਾਤਰਾ ਵਿਚ ਹੁੰਦੀ ਹੈ।
ਹਾਰਟ ਨੂੰ ਰੱਖਦਾ ਹੈ ਸਿਹਤਮੰਦ
ਹਰੇ ਟਮਾਟਰ ਵਿਚ ਮੌਜੂੁਦ ਵਿਟਾਮਿਨ ਸੀ ਅਤੇ ਹੋਰ ਪੋਸ਼ਕ ਤੱਤ ਬਲੱਡ ਸਰਕੂਲੇਸ਼ਨ ਨੂੰ ਬਿਹਤਰ ਬਣਾਉਂਦਾ ਹੈ। ਨਾਲ ਹੀ ਇਹ ਹਾਰਟ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।
ਡਾਇਬਿਟੀਜ਼ ਮਰੀਜ਼ਾਂ ਲਈ ਫਾਇਦੇਮੰਦ
ਇਸ ਵਿਚ ਮੌਜੂਦ ਫਾਸਫੋਰਸ, ਆਇਰਨ ਅਤੇ ਪੋਟਾਸ਼ੀਅਮ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਅਸਰਦਾਰ ਹੁੰਦਾ ਹੈ। ਨਾਲ ਹੀ ਇਹ ਕੈਂਸਰ ਵਰਗੇ ਰੋਗਾਂ ਤੋਂ ਵੀ ਬਚਾਉਂਦਾ ਹੈ।
ਇਹ ਲੋਕ ਰਹਿਣ ਸਾਵਧਾਨ
ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਜ਼ਿਆਦਾ ਮਾਤਰਾ ਵਿਚ ਹਰੇ ਟਮਾਟਰ ਦਾ ਸੇਵਨ ਨਾ ਕਰੋ। ਉਥੇ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈ ਤਾਂ ਡਾਕਟਰ ਨਾਲ ਸਲਾਹ ਕਰਕੇ ਹੀ ਲਓ।
ਇੰਝ ਕਰੋ ਸੇਵਨ
ਹਰੇ ਟਮਾਟਰ ਦਾ ਜ਼ਿਆਦਾਤਰ ਇਸਤੇਮਾਲ ਸਬਜ਼ੀ ਵਿਚ ਹੀ ਕੀਤਾ ਜਾਂਦਾ ਹੈ ਪਰ ਤੁਸੀਂ ਇਸ ਨੂੰ ਸਲਾਦ ਜਾਂ ਚਟਨੀ ਦੇ ਰੂਪ ਵਿਚ ਵੀ ਲੈ ਸਕਦੇ ਹੋ।
ਸਾਰਾ ਅਲੀ ਖਾਨ ਨੇ ਇਸ ਤਰ੍ਹਾਂ ਘਟਾਇਆ ਭਾਰ, ਜਾਣੋ 96 ਕਿਲੋ ਤੋਂ 55 ਕਿਲੋ ਤਕ ਦਾ ਸਫਰ
Read More