ਸੜੀ ਹੋਈ ਕੜ੍ਹਾਈ ਨੂੰ 5 ਮਿੰਟਾਂ 'ਚ ਇਸ ਤਰੀਕੇ ਨਾਲ ਕਰੋ ਸਾਫ
By Neha diwan
2024-03-03, 16:38 IST
punjabijagran.com
ਕੜ੍ਹਾਈ ਦੀ ਵਰਤੋਂ
ਰਸੋਈ 'ਚ ਖਾਣ ਬਣਾਉਣ ਲਈ ਸਭ ਤੋਂ ਜ਼ਿਆਦਾ ਇਸਤੇਮਾਲ ਕੜ੍ਹਾਈ ਦਾ ਕੀਤਾ ਜਾਂਦੈ। ਵਾਰ-ਵਾਰ ਇਸ ਦੇ ਇਸਤੇਮਾਲ ਕਾਰਨ ਇਹ ਕਾਲੀ ਤੇ ਚਿਕਨੀ ਹੋ ਜਾਂਦੀ ਹੈ। ਜਿਸ ਨੂੰ ਆਸਾਨੀ ਨਾਲ ਸਾਫ ਕਰਨਾ ਮੁਸ਼ਕਿਲ ਹੁੰਦੈ।
ਸਿਰਕੇ ਨਾਲ ਕਰੋ ਸਾਫ
ਸੜੀ ਹੋਈ ਕੜ੍ਹਾਈ ਨੂੰ ਇਕ ਭਾਂਡੇ 'ਚ ਅੱਧਾ ਕੱਪ ਸਿਰਕਾ ਤੇ ਪਾਣੀ ਮਿਲਾ ਲਓ। ਤੇ ਦੋਨੋਂ ਨੂੰ ਚੰਗੀ ਤਰ੍ਹਾਂ ਸਾਫ ਮਿਲਾਓ.
ਇਸ ਤਰ੍ਹਾਂ ਕਰੋ ਕੜ੍ਹਾਈ ਨੂੰ ਸਾਫ
ਸਿਰਕੇ ਤੇ ਪਾਣੀ ਦੇ ਇਸ ਮਿਸ਼ਰਨ ਨੂੰ ਕੜ੍ਹਾਈ ਤੇ ਪਾਓ ਤੇ 5 ਮਿੰਟਾਂ ਲਈ ਛੱਡ ਦਿਓ। ਹੁਣ ਇਸ਼ ਕੜ੍ਹਾਈ ਨੂੰ ਗੈਸ 'ਤੇ ਰੱਖੋ ਕੁਝ ਦੇਰ ਲਈ ਪਕਾਓ।
ਚਮਕ ਜਾਵੇਗੀ ਕੜ੍ਹਾਈ
ਇਸ ਨੂੰ ਗੈਸ ਤੋਂ ਹੇਠਾਂ ਉਤਾਰ ਲਓ। ਹੁਣ ਪਾਣੀ ਨੂੰ ਕੱਢੋ ਤੇ ਇਸ ਨੂੰ ਬੁਰਸ਼ ਦੀ ਮਦਦ ਨਾਲ ਚੰਗੀ ਤਰ੍ਹਾਂ ਸਾਫ ਕਰੋ। ਇਸ ਸਟੈੱਪ ਨਾਲ ਇਸ ਦੇ ਦਾਗ ਚੰਗੀ ਤਰ੍ਹਾਂ ਸਾਫ ਹੋ ਜਾਣਗੇ।
ਸਿਰਕੇ ਤੇ ਪਿਆਜ਼ ਦਾ ਰਸ
ਛੋਟੇ ਕਟੋਰੇ ਵਿੱਚ ਪਿਆਜ਼ ਦਾ ਰਸ ਕੱਢੋ। ਇਕ ਕੱਪ ਗਰਮ ਪਾਣੀ ਪਾਓ ਤੇ 1-2 ਚੱਮਚ ਬੇਕਿੰਗ ਸੋਡਾ ਤੇ ਸਿਰਕਾ ਪਾ ਕੇ ਮਿਕਸ ਕਰੋ, ਮਿਸ਼ਰਣ ਨੂੰ ਪੈਨ 'ਚ ਕੁਝ ਮਿੰਟਾਂ ਲਈ ਛੱਡ ਦਿਓ। ਧੋਣ ਤੋਂ ਬਾਅਦ ਇਸ ਨੂੰ ਸਾਫ਼ ਕੱਪੜੇ ਨਾਲ ਸਾਫ਼ ਕਰ ਲਓ।
ਸਿਰਕਾ ਤੇ ਈਨੋ
ਪਹਿਲਾਂ ਪੈਨ ਨੂੰ ਗੈਸ 'ਤੇ ਰੱਖੋ। ਪਾਣੀ ਪਾਓ ਤੇ ਫਿਰ ਈਨੋ, ਸਿਰਕਾ ਪਾਓ। 15 ਮਿੰਟ ਪਕਾਉਣ ਲਈ ਛੱਡ ਦਿਓ। ਪੈਨ ਨੂੰ ਛੋਟੇ ਪੱਥਰ ਨਾਲ ਰਗੜੋ ਅਤੇ ਸਾਫ਼ ਪਾਣੀ ਨਾਲ ਧੋ ਲਓ।
ਖਾਣੇ 'ਚ ਘੱਟ ਹੋ ਜਾਵੇਗੀ ਕਰੇਲੇ ਦੀ ਕੁੜੱਤਣ, ਬਸ ਅਪਣਾਓ ਇਹ ਟਿਪਸ
Read More