Dussehra 2022: ਰਾਮਾਇਣ ਤੇ ਅਧਾਰਿਤ ਨੇ ਇਹ ਸ਼ਾਨਦਾਰ ਫਿਲਮਾਂ, ਵੇਖੋ ਲਿਸਟ


By Ramandeep Kaur05, Oct 2022 10:59 AMpunjabijagran.com

'ਸੀਤਾ: ਦ ਇਨਕਾਰਨੇਸ਼ਨ'

ਕੁਝ ਸਾਲ ਪਹਿਲਾਂ ਫਿਲਮ 'ਸੀਤਾ: ਦ ਇਨਕਾਰਨੇਸ਼ਨ' ਦਾ ਐਲਾਨ ਹੋਇਆ ਸੀ। ਰਿਪੋਰਟਸ ਦੀ ਮੰਨੀਏ ਤਾਂ ਇਸ ਫਿਲਮ 'ਚ ਕੰਗਨਾ ਸੀਤਾ ਦੇ ਕਿਰਦਾਰ 'ਚ ਨਜ਼ਰ ਆ ਸਕਦੀ ਹੈ।

ਰਾਮ ਸੇਤੂ

ਰਾਮ ਸੇਤੂ ਅਕਸ਼ੇ ਕੁਮਾਰ ਦੀ ਫਿਲਮ 'ਰਾਮ ਸੇਤੂ' ਦੀਵਾਲੀ 'ਤੇ ਰਿਲੀਜ਼ ਹੋ ਰਹੀ ਹੈ। ਫਿਲਮ ਦੀ ਕਹਾਣੀ ਰਾਮਾਇਣ ਤੇ ਮਹਾਭਾਰਤ ਦੇ ਦਿਨਾਂ ਦੀਆਂ ਪੁਰਾਤਨ ਮਾਈਥੋਲੋਜਿਕਲ ਕਲਾਕ੍ਰਿਤੀਆਂ ਦੀ ਖੋਜ 'ਤੇ ਅਧਾਰਤ ਹੈ।

ਆਦਿਪੁਰਸ਼

ਫਿਲਮ ਆਦਿਪੁਰਸ਼ ਦੀ ਕਹਾਣੀ ਰਾਮਾਇਣ 'ਤੇ ਅਧਾਰਤ ਹੈ। ਫਿਲਮ 'ਚ ਸਾਊਥ ਸੁਪਰਸਟਾਰ ਪ੍ਰਭਾਸ ਰਾਮ, ਕ੍ਰਿਤੀ ਸੇਨਨ ਸੀਤਾ ਤੇ ਸੈਫ ਅਲੀ ਖਾਨ ਰਾਵਣ ਦੀ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ 2013 'ਚ ਰਿਲੀਜ਼ ਹੋਵੇਗੀ।

ਰਾਮਾਇਣ ਟ੍ਰਿਲੌਜੀ

ਫਿਲਮ ਡਾਇਰੈਕਟਰ ਨਿਤੇਸ਼ ਤਿਵਾਰੀ ਨੇ ਹਾਲ ਹੀ 'ਚ ਐਲਾਨ ਕੀਤਾ ਸੀ ਕਿ ਉਹ ਜਲਦ 'ਰਾਮਾਇਣ' 'ਤੇ ਇਕ ਫਿਲਮ ਬਣਾ ਰਹੇ ਹਨ, ਜੋ ਕਿ ਇਕ ਲਾਈਵ ਐਕਸ਼ਨ ਟ੍ਰਿਲੋਜੀ 'ਤੇ ਅਧਾਰਤ ਫਿਲਮ ਹੋਵੇਗੀ।

ਅਪਰਾਜਿਤਾ ਅਯੋਧਿਆ

ਚਰਚਾ 'ਚ ਚੱਲ ਰਹੀ ਕੰਗਨਾ ਰਣੌਤ ਦੀ ਫਿਲਮ 'ਅਪਰਾਜਿਤਾ ਅਯੋਧਿਆ' ਦਾ ਨਿਰਦੇਸ਼ਨ ਅਦਾਕਾਰਾ ਖੁਦ ਕਰੇਗੀ। ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਅਯੋਧਿਆ ਫੈਸਲੇ 'ਤੇ ਅਧਾਰਤ ਹੋਵੇਗੀ।

ਪਹਿਲੀ ਵਾਰ ਦਿਲਜੀਤ ਤੇ ਸਰਗੁਣ ਆਨ ਸਕਰੀਨ ਆਉਣਗੇ ਨਜ਼ਰ, ਫੈਨਜ਼ ਖੁਸ਼