ਪੰਜਾਬੀ ਦੇ ਦੋਵੇਂ ਟਾਪ ਸਟਾਰ ਦਿਲਜੀਤ ਦੋਸਾਂਝ ਤੇ ਸਰਗੁਣ ਮਹਿਤਾ ਪਹਿਲੀ ਵਾਰ ਇਕੱਠੇ ਪਰਦੇ ’ਤੇ ਨਜ਼ਰ ਆਉਣਗੇ।
ਪੰਜਾਬੀ ਫਿਲਮ ਬਾਬੇ ਭੰਗਡ਼ਾ ਪਾਉਂਦੇ ਨੇ ’ਤੇ ਦਿਲਜੀਤ ਤੇ ਸਰਗੁਣ ਤੋਂ ਬਿਨਾਂ ਸੋਹੇਲ ਅਹਿਮਦ, ਅਮਰਜੀਤ ਸਿੰਘ, ਗੁਰਪ੍ਰੀਤ ਭੰਗੂ, ਬਲਿੰਦਰ ਜੌਹਲ ਆਦਿ ਨੇ ਅਹਿਮ ਭੂਮਿਕਾ ਨਿਭਾਈ ਹੈ।
ਇਸ ਫਿਲਮ ਨੂੰ ਅਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਦਰਸ਼ਕਾਂ ਨੂੰ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
ਫਿਲਮ ਦੀ ਐਡਵਾਂਸ ਬੁਕਿੰਗ ਕੁਝ ਘੰਟਿਆਂ ਲਈ ਖੁੱਲ੍ਹੀ ਤਾਂ ਬੁੱਕ ਮਾਈ ਸ਼ੋਅ ਐਪ ਦੀ ਟ੍ਰੈਂਡਿੰਗ ਲਿਸਟ ’ਚ ਬਾਬੇ ਭੰਗਡ਼ਾ ਪਾਉਂਦੇ ਨੇ ਟ੍ਰੈਂਡ ਕਰ ਰਹੀ ਹੈ।
ਇਹ ਫਿਲਮ ਜਿਥੇ ਹਾਸਿਆਂ ਨਾਲ ਭਰਪੂਰ ਹੈ ਉਥੇ ਹੀ ਇਹ ਸਮਾਜ ਵਿਚ ਬਜ਼ੁਰਗਾਂ ਦੀ ਸਾਂਭ ਸੰਭਾਲ ਨੂੰ ਲੈ ਕੇ ਵੱਡਾ ਸੁਨੇਹਾ ਦੇ ਕੇ ਜਾਵੇਗੀ।
ਪੰਜਾਬੀ ਕਾਮੇਡੀ ਫਿਲਮ ਬਾਬੇ ਭੰਗਡ਼ਾ ਪਾਉਂਦੇ ਨੇ 5 ਅਕਤੂਬਰ ਦੁਸਹਿਰੇ ਵਾਲੇ ਦਿਨ ਦੁਨੀਆ ਭਰ ਵਿਚ ਰਿਲੀਜ਼ ਹੋ ਰਹੀ ਹੈ। ਦਰਸ਼ਕਾਂ ਨੂੰ ਇਸ ਦੀ ਬੇਸਬਰੀ ਨਾਲ ਉਡੀਕ ਹੈ।
ਪੰਜਾਬੀ ਦੇ ਹਰਮਨ ਪਿਆਰੇ ਸਟਾਰ ਦਿਲਜੀਤ ਦੀ ਇਸ ਤੋਂ ਪਹਿਲਾਂ ਅਕਤੂਬਰ 2021 ’ਚ ਫਿਲਮ ਹੌਂਸਲਾ ਰੱਖ ਆਈ ਸੀ, ਜਿਸ ਨੂੰ ਉਨ੍ਹਾਂ ਦੇ ਫੈਨਜ਼ ਨੇ ਕਾਫੀ ਪਸੰਦ ਕੀਤਾ ਸੀ।
ਸਰਗੁਣ ਇਸ ਫਿਲਮ ਨੂੰ ਲੈ ਕੇ ਕਾਫੀ ਕ੍ਰੇਜ਼ੀ ਹੈ। 16 ਸਤੰਬਰ ਨੂੰ ਸਰਗੁਣ ਦੀ ਫਿਲਮ ਮੋਹ ਦੁਨੀਆ ਭਰ ’ਚ ਰਿਲੀਜ਼ ਹੋਈ ਸੀ ਜੋ ਜ਼ਿਆਦਾ ਨਾ ਚੱਲ ਸਕੀ।