ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਦੁੱਧ ਕੈਲਸ਼ੀਅਮ, ਵਿਟਾਮਿਨ ਡੀ, ਬੀ ਕੰਪਲੈਕਸ ਅਤੇ ਪ੍ਰੋਟੀਨ ਦਾ ਭਰਪੂਰ ਸਰੋਤ ਹੈ। ਭਾਵ ਕੁੱਲ ਮਿਲਾ ਕੇ ਇਹ ਪੂਰੀ ਖੁਰਾਕ ਹੈ।
ਜ਼ਿਆਦਾ ਦੁੱਧ ਪੀਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਵਿੱਚ ਤੁਹਾਨੂੰ ਕੜਵੱਲ, ਬਲੋਟਿੰਗ, ਬਦਹਜ਼ਮੀ, ਦਸਤ ਦੀ ਸ਼ਿਕਾਇਤ ਹੋ ਸਕਦੀ ਹੈ।
ਸਰੀਰ ਦੁੱਧ ਲਈ ਠੀਕ ਨਹੀਂ ਹੈ ਤਾਂ ਇਸ ਕਾਰਨ ਤੁਸੀਂ ਲੀਕੀ-ਗਟ ਸਿੰਡਰੋਮ ਦਾ ਸ਼ਿਕਾਰ ਹੋ ਸਕਦੇ ਹੋ। ਤੁਸੀਂ ਹਰ ਸਮੇਂ ਸੁਸਤ ਤੇ ਥਕਾਵਟ ਮਹਿਸੂਸ ਕਰ ਸਕਦੇ ਹੋ। ਲਗਾਤਾਰ ਸਿਰਦਰਦ ਦੀ ਸ਼ਿਕਾਇਤ ਹੋ ਸਕਦੀ ਹੈ।
ਤੁਸੀਂ ਮੁਹਾਸੇ ਤੋਂ ਪੀੜਤ ਹੋ ਸਕਦੇ ਹੋ ਜੇ ਤੁਹਾਡੇ ਚਿਹਰੇ 'ਤੇ ਮੁਹਾਸੇ ਤੇ ਧੱਬੇ ਵਾਰ-ਵਾਰ ਦਿਖਾਈ ਦਿੰਦੇ ਹਨ, ਤਾਂ ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਤੁਸੀਂ ਹਰ ਰੋਜ਼ ਕਿੰਨਾ ਦੁੱਧ ਪੀ ਰਹੇ ਹੋ।
ਦੁੱਧ ਵਿੱਚ ਕੈਲਰੀ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ, ਜੇ ਤੁਸੀਂ ਭਾਰ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੁੱਧ ਤੋਂ ਪਰਹੇਜ਼ ਕਰਨਾ ਚਾਹੀਦੈ ਜਾਂ ਬਹੁਤ ਘੱਟ ਮਾਤਰਾ ਵਿੱਚ ਇਸਦਾ ਸੇਵਨ ਕਰਨਾ ਚਾਹੀਦਾ ਹੈ।
ਬਹੁਤ ਜ਼ਿਆਦਾ ਦੁੱਧ ਪੀਣ ਨਾਲ ਆਇਰਨ ਦੀ ਕਮੀ ਹੋ ਸਕਦੀ ਹੈ। ਅਨੀਮੀਆ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ 'ਚ ਜੇ ਤੁਸੀਂ ਪੋਸ਼ਣ ਲਈ ਦੁੱਧ 'ਤੇ ਨਿਰਭਰ ਕਰਦੇ ਹੋ ਤਾਂ ਅੱਜ ਤੋਂ ਹੀ ਇਸ ਆਦਤ ਨੂੰ ਬਦਲ ਲਓ।