ਛੋਟੇ ਬੱਚੇ ਅਕਸਰ ਮਿੱਟੀ, ਚਾਕ ਜਾਂ ਸਲੇਟ ਦੀਆਂ ਬਣੀਆਂ ਪੈਨਸਿਲਾਂ ਖਾਂਦੇ ਦੇਖੇ ਜਾਂਦੇ ਹਨ। ਪਰ ਇਹ ਆਦਤ ਸਿਰਫ਼ ਬੱਚਿਆਂ ਤੱਕ ਹੀ ਸੀਮਤ ਨਹੀਂ ਹੈ, ਵੱਡੀ ਉਮਰ ਦੇ ਲੋਕਾਂ ਨੂੰ ਵੀ ਇਹ ਆਦਤ ਹੁੰਦੀ ਹੈ।
ਇਹ ਖਾਸ ਤੌਰ 'ਤੇ ਪ੍ਰੈਗਨੈਂਸੀ ਦੌਰਾਨ ਦੇਖਿਆ ਜਾਂਦੈ। ਕੁਝ ਔਰਤਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਮੀਂਹ ਦੀ ਇੱਕ ਬੂੰਦ ਪੈਣ 'ਤੇ ਮਿੱਟੀ ਵਿੱਚੋਂ ਨਿਕਲਣ ਵਾਲੀ ਮਿੱਠੀ ਖੁਸ਼ਬੂ ਨੂੰ ਸੁੰਘਦਿਆਂ ਹੀ ਮਿੱਟੀ ਖਾਣ ਦਾ ਅਹਿਸਾਸ ਹੁੰਦਾ ਹੈ।
ਮਿੱਟੀ ਖਾਣ ਦੀ ਇਸ ਆਦਤ ਨੂੰ ਡਾਕਟਰੀ ਭਾਸ਼ਾ ਵਿੱਚ ਜੀਓਫੈਗੀਆ ਕਿਹਾ ਜਾਂਦਾ ਹੈ। ਵਿਅਕਤੀ ਨੂੰ ਉਹ ਚੀਜ਼ਾਂ ਖਾਣ ਦੀ ਲਾਲਸਾ ਮਹਿਸੂਸ ਹੁੰਦੀ ਹੈ ਜੋ ਖਾਣ ਦੇ ਯੋਗ ਨਹੀਂ ਹਨ।
ਜ਼ਿਆਦਾਤਰ ਲੋਕ ਇਹ ਮੰਨਦੇ ਹਨ ਕਿ ਮਿੱਟੀ ਖਾਣ ਦੀ ਇਹ ਬਿਮਾਰੀ ਔਰਤਾਂ ਵਿਚ ਕੈਲਸ਼ੀਅਮ ਦੀ ਕਮੀ ਕਾਰਨ ਹੁੰਦੀ ਹੈ, ਪਰ ਇਹ ਇਕੱਲਾ ਕਾਰਨ ਕਾਫ਼ੀ ਨਹੀਂ ਹੈ। ਇਹ ਬਿਮਾਰੀ ਆਇਰਨ ਦੀ ਕਮੀ ਨਾਲ ਜੁੜੀ ਹੋਈ ਹੈ
ਇਸ ਕਾਰਨ ਤੁਹਾਨੂੰ ਖਣਿਜਾਂ ਦੀ ਕਮੀ ਹੋ ਸਕਦੀ ਹੈ। ਮਿੱਟੀ ਵਿੱਚ ਭਾਰੀ ਧਾਤ, ਮਨੁੱਖੀ ਰਹਿੰਦ-ਖੂੰਹਦ ਸਮੇਤ ਬਹੁਤ ਸਾਰੇ ਨੁਕਸਾਨਦੇਹ ਪਦਾਰਥ ਹੁੰਦੇ ਹਨ, ਜੋ ਇਨਫੈਕਸ਼ਨ ਕਰ ਸਕਦੇ ਹਨ। ਪੇਟ ਦੇ ਕੀੜਿਆਂ ਦੀ ਸ਼ਿਕਾਇਤ ਹੋ ਸਕਦੀ ਹੈ।