ਗਰਮੀ ਆ ਗਈ ਹੈ ਇਹ ਹਰ ਘਰ ਦੀ ਆਮ ਆਦਤ ਹੈ ਕਿ ਬਾਹਰੋਂ ਆਉਂਦੇ ਹੀ ਅਸੀਂ ਸਿੱਧਾ ਫਰਿੱਜ ਤੋਂ ਠੰਡਾ ਪਾਣੀ ਕੱਢ ਕੇ ਪੀਣਾ ਸ਼ੁਰੂ ਕਰ ਦਿੰਦੇ ਹਾਂ।
ਇਹ ਜਾਣਦੇ ਹੋਏ ਵੀ ਕਿ ਠੰਡਾ ਪਾਣੀ ਪੀਣਾ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ, ਅਸੀਂ ਇਸ ਆਦਤ ਨੂੰ ਬਦਲਣਾ ਨਹੀਂ ਚਾਹੁੰਦੇ। ਪਰ ਕੁਝ ਲੋਕ ਮੰਨਦੇ ਹਨ ਕਿ ਠੰਡਾ ਪਾਣੀ ਪੀਣਾ ਵੀ ਦਿਲ ਲਈ ਬੁਰਾ ਹੈ?
ਮਾਹਿਰਾਂ ਦਾ ਮੰਨਣਾ ਹੈ ਕਿ ਅਚਾਨਕ ਠੰਡਾ ਪਾਣੀ ਪੀਣ ਨਾਲ ਕਈ ਮਾੜੇ ਪ੍ਰਭਾਵ ਹੋ ਸਕਦੇ ਹਨ। ਪਰ ਬਹੁਤ ਜ਼ਿਆਦਾ ਠੰਡਾ ਪਾਣੀ ਅਚਾਨਕ ਅਤੇ ਜ਼ਿਆਦਾ ਮਾਤਰਾ ਵਿਚ ਪੀਣ ਨਾਲ ਧਮਨੀਆਂ ਨੂੰ ਨੁਕਸਾਨ ਹੋ ਸਕਦਾ ਹੈ।
ਦਿਲ ਦੇ ਰੋਗੀਆਂ ਨੂੰ ਠੰਡਾ ਪਾਣੀ ਪੀਣ ਬਾਰੇ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਦਿਲ ਦੀ ਅਰੀਥਮੀਆ ਨੂੰ ਚਾਲੂ ਕਰ ਸਕਦੈ ਤੇ ਵੈਸੋਪੈਜ਼ਮ ਦਾ ਕਾਰਨ ਬਣ ਸਕਦੈ, ਜੋ ਕਈ ਵਾਰ ਦਿਲ ਦੇ ਦੌਰੇ ਵਿੱਚ ਬਦਲ ਸਕਦਾ ਹੈ।
ਅਜਿਹੀ ਸਥਿਤੀ ਜਿੱਥੇ ਖੂਨ ਦੀਆਂ ਨਾੜੀਆਂ ਸੰਕੁਚਿਤ ਹੋ ਜਾਂਦੀਆਂ ਹਨ ਤੇ ਖੂਨ ਦੇ ਪ੍ਰਵਾਹ 'ਚ ਰੁਕਾਵਟ ਆਉਂਦੀ ਹੈ। ਕਿਸਮਾਂ -ਕੋਰੋਨਰੀ ਵੈਸੋਪੈਜ਼ਮ, ਸੇਰੇਬ੍ਰਲ ਵੈਸੋਪੈਜ਼ਮ, ਨਿੱਪਲ ਵੈਸੋਪੈਜ਼ਮ, ਤੇ ਹੱਥਾਂ ਪੈਰਾਂ ਦੀਆਂ ਉਂਗਲਾਂ 'ਚ ਵੈਸੋਸਪੈਜ਼ਮ।
ਕਈ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕਮਰੇ ਦੇ ਤਾਪਮਾਨ 'ਤੇ ਪਾਣੀ ਪੀਣਾ ਸਭ ਤੋਂ ਵਧੀਆ ਹੈ। ਇਸ ਤੋਂ ਇਲਾਵਾ ਉਹ ਸਰੀਰ ਨੂੰ ਹਾਈਡਰੇਟ ਰੱਖਣ 'ਤੇ ਵੀ ਜ਼ੋਰ ਦਿੰਦੇ ਹਨ।
ਪਾਚਨ ਪ੍ਰਕਿਰਿਆ ਵਿੱਚ ਮਦਦ ਕਰਨ ਲਈ ਭੋਜਨ ਤੋਂ ਬਾਅਦ ਕੋਸੇ ਪਾਣੀ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਕਿਉਂਕਿ ਸਾਰਾ ਦਿਨ ਡੀਹਾਈਡ੍ਰੇਟ ਹੋਣ ਤੋਂ ਬਾਅਦ ਅਚਾਨਕ ਠੰਡਾ ਪਾਣੀ ਪੀਣ ਦੀ ਇੱਛਾ ਹੁੰਦੀ ਹੈ, ਜੋ ਨੁਕਸਾਨਦੇਹ ਹੋ ਸਕਦਾ ਹੈ।