ਇਮਿਊਨਿਟੀ ਵਧਾਉਣ ਦੇ ਨਾਲ ਕੈਂਸਰ ਤੋਂ ਵੀ ਬਚਾਅ ਸਕਦੈ ਅਨਾਨਾਸ ਦਾ ਜੂਸ !


By Neha Diwan11, Nov 2022 02:29 PMpunjabijagran.com

ਅਨਾਨਾਸ

ਇਸ ਦਾ ਜੂਸ ਕਾਫੀ ਪਸੰਦ ਕੀਤਾ ਜਾਂਦੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਕੌਕਟੇਲ 'ਚ ਵੀ ਕੀਤੀ ਜਾਂਦੀ ਹੈ। ਅੰਗਰੇਜ਼ੀ 'ਚ ਇਸ ਨੂੰ ਪਾਈਨਐੱਪਲ ਕਿਹਾ ਜਾਂਦਾ ਹੈ

ਬਿਮਾਰੀਆਂ ਦੇ ਇਲਾਜ ਲਈ

ਭਾਰਤ ਤੋਂ ਇਲਾਵਾ ਥਾਈਲੈਂਡ, ਇੰਡੋਨੇਸ਼ੀਆ, ਮਲੇਸ਼ੀਆ, ਕੀਨੀਆ, ਚੀਨ ਤੇ ਫਿਲੀਪੀਨ 'ਚ ਵੀ ਪਾਇਆ ਜਾਂਦੈ। ਕਈ ਸੰਸਕ੍ਰਿਤੀਆਂ 'ਚ ਵੱਖ-ਵੱਖ ਬਿਮਾਰੀਆਂ ਦੇ ਇਲਾਜ ਦੇ ਰੂਪ 'ਚ ਅਨਾਨਾਸ ਤੇ ਉਸ ਦੇ ਰਸ ਦੀ ਵਰਤੋਂ ਹੁੰਦੀ ਹੈ।

ਪੌਸ਼ਟਿਕ ਤੱਤਾਂ ਨਾਲ ਭਰਪੂਰ

ਅਨਾਨਾਸ ਦਾ ਜੂਸ ਖਾਸ ਤੌਰ 'ਤੇ ਮੈਂਗਨੀਜ਼, ਕਾਪਰ, ਵਿਟਾਮਿਨ ਬੀ6 ਤੇ ਸੀ ਨਾਲ ਭਰਪੂਰ ਹੈ। ਇਹ ਸਾਰੇ ਪੌਸ਼ਟਿਕ ਤੱਤ ਹੱਡੀਆਂ ਦੀ ਸਿਹਤ, ਇਮਿਊਨਿਟੀ, ਜ਼ਖ਼ਮ ਭਰਨ, ਊਰਜਾ ਉਤਪਾਦਨ 'ਚ ਮਹੱਤਵਪੂਰਨ ਹਨ।

ਐਂਟੀਆਕਸੀਡੈਂਟਸ ਦਾ ਚੰਗਾ ਸਰੋਤ

ਅਨਾਨਾਸ ਦਾ ਜੂਸ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਤੁਹਾਡੇ ਸਰੀਰ ਨੂੰ ਨੁਕਸਾਨ ਤੇ ਬਿਮਾਰੀਆਂ ਤੋਂ ਬਚਾਉਣ ਵਿਚ ਮਦਦ ਕਰਦਾ ਹੈ।

ਸੋਜ਼ਿਸ਼ ਘਟਾਉਂਦਾ ਹੈ

ਅਨਾਨਾਸ ਦੇ ਜੂਸ ਵਿਚ ਬ੍ਰੋਮੇਲੇਨ ਹੁੰਦਾ ਹੈ। ਐਂਜਾਈਮਜ਼ ਦਾ ਇੱਕ ਸਮੂਹ ਹੁੰਦਾ ਹੈ ਜੋ ਸੱਟ, ਸਰਜਰੀ, ਸੰਧੀਸ਼ੋਥ ਜਾਂ ਪੁਰਾਣੇ ਗਠੀਏ ਕਾਰਨ ਹੋਣ ਵਾਲੀ ਸੋਜ਼ਿਸ਼ ਨੂੰ ਘਟਾਉਣ 'ਚ ਮਦਦ ਕਰ ਸਕਦਾ ਹੈ।

ਇਮਿਊਨਿਟੀ ਵਧਾਉਂਦਾ ਹੈ

ਕਈ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਅਨਾਨਾਸ ਦਾ ਜੂਸ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ਵਿਚ ਵੱਡੀ ਭੂਮਿਕਾ ਨਿਭਾਉਂਦਾ ਹੈ। ਇਹ ਐਂਟੀਬਾਇਓਟਿਕਸ ਦੇ ਅਸਰ ਨੂੰ ਵਧਾਉਣ ਵਿੱਚ ਵੀ ਮਦਦ ਕਰ ਸਕਦਾ ਹੈ।

ਪਾਚਨ 'ਚ ਵੀ ਮਦਦਗਾਰ

ਅਨਾਨਾਸ ਦੇ ਜੂਸ 'ਚ ਬਰੋਮੇਲੇਨ ਹੁੰਦਾ ਹੈ, ਜੋ ਪਾਚਨ ਵਿਚ ਸਹਾਇਤਾ ਕਰ ਸਕਦਾ ਹੈ।

ਦਿਲ ਦੀ ਸਿਹਤ

ਕਈ ਖੋਜਾਂ 'ਚ ਕਿਹਾ ਗਿਆ ਹੈ ਕਿ ਇਸ 'ਚ ਪਾਇਆ ਜਾਣ ਵਾਲਾ ਬ੍ਰੋਮੇਲੇਨ ਦਿਲ ਦੀ ਸਿਹਤ ਨੂੰ ਸੁਧਾਰਨ ਵਿਚ ਵੀ ਮਦਦ ਕਰ ਸਕਦਾ ਹੈ। ਹਾਲਾਂਕਿ, ਇਸ ਬਾਰੇ ਹੋਰ ਰਿਸਰਚ ਦੀ ਲੋੜ ਹੈ।

ਕਈ ਤਰ੍ਹਾਂ ਦੇ ਕੈਂਸਰ ਨਾਲ ਲੜ ਸਕਦਾ ਹੈ

ਅਧਿਐਨ ਦਰਸਾਉਂਦੇ ਹਨ ਕਿ ਬ੍ਰੋਮੇਲੇਨ ਤੁਹਾਨੂੰ ਪਾਚਨ ਤੇ ਦਿਲ ਦੀ ਸਿਹਤ ਦੇ ਨਾਲ-ਨਾਲ ਕਈ ਤਰ੍ਹਾਂ ਦੇ ਕੈਂਸਰ ਤੋਂ ਬਚਾਉਂਦਾ ਹੈ।

ਦਮੇ ਦੇ ਲੱਛਣਾਂ ਨੂੰ ਘਟਾ ਸਕਦਾ ਹੈ

ਅਨਾਨਾਸ ਦਾ ਜੂਸ ਦਮੇ ਨਾਲ ਜੁੜੇ ਲੱਛਣਾਂ ਨੂੰ ਘਟਾਉਣ 'ਚ ਵੀ ਅਸਰਦਾਰ ਹੋ ਸਕਦਾ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਵਿਟਾਮਿਨ-ਸੀ ਸਰਦੀ-ਜ਼ੁਕਾਮ ਤੋਂ ਬਚਾਅ ਦਾ ਕੰਮ ਵੀ ਕਰ ਸਕਦਾ ਹੈ।

ਗਰਮੀਆਂ 'ਚ ਇਨ੍ਹਾਂ ਭੋਜਨਾਂ ਤੋਂ ਰਹੋ ਦੂਰ, ਬਲੱਡ ਸ਼ੂਗਰ ਰਹੇਗੀ ਕੰਟਰੋਲ