ਵਜ਼ਨ ਘਟਾਉਣ ਲਈ ਨਾਸ਼ਤੇ 'ਚ ਪੀਓ ਇਹ 5 ਤਰ੍ਹਾਂ ਦੇ ਜੂਸ
By Neha Diwan
2023-03-07, 12:14 IST
punjabijagran.com
ਮੋਟਾਪਾ
ਮੋਟਾਪਾ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਅਜਿਹੇ 'ਚ ਅੱਜ ਹਰ ਕੋਈ ਫਿੱਟ ਰਹਿਣਾ ਚਾਹੁੰਦਾ ਹੈ। ਸਿਹਤਮੰਦ ਚੀਜ਼ਾਂ ਦਾ ਸੇਵਨ ਕਰਕੇ ਸਰੀਰ ਨੂੰ ਫਿੱਟ ਰੱਖਿਆ ਜਾ ਸਕਦਾ ਹੈ ਅਤੇ ਭਾਰ ਵੀ ਘੱਟ ਕੀਤਾ ਜਾ ਸਕਦਾ ਹੈ।
ਭਾਰ ਘਟਾਉਣ ਲਈ ਦਵਾਈਆਂ
ਕਈ ਲੋਕ ਭਾਰ ਘਟਾਉਣ ਲਈ ਕਈ ਤਰ੍ਹਾਂ ਦੇ ਪਾਊਡਰ ਅਤੇ ਦਵਾਈਆਂ ਆਦਿ ਦਾ ਸੇਵਨ ਕਰਦੇ ਹਨ। ਇਨ੍ਹਾਂ ਚੀਜ਼ਾਂ ਦਾ ਜ਼ਿਆਦਾ ਸੇਵਨ ਸਰੀਰ ਲਈ ਹਾਨੀਕਾਰਕ ਹੋ ਸਕਦਾ ਹੈ।
ਜੂਸ
ਸਰੀਰ ਨੂੰ ਫਿੱਟ ਰੱਖਣ ਲਈ ਇਨ੍ਹਾਂ ਜੂਸ ਨੂੰ ਨਾਸ਼ਤੇ 'ਚ ਪੀਤਾ ਜਾ ਸਕਦੈ। ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਨ ਭੋਜਨ ਹੈ। ਭਾਰ ਘਟਾਉਣ 'ਚ ਮਦਦ ਕਰਨ ਦੇ ਨਾਲ-ਨਾਲ ਸਹੀ ਨਾਸ਼ਤਾ ਕਰਨ ਨਾਲ ਸਰੀਰ ਵੀ ਤੰਦਰੁਸਤ ਰਹਿੰਦੈ।
ਗਾਜਰ ਦਾ ਜੂਸ
ਗਾਜਰ ਦਾ ਜੂਸ ਸਰੀਰ ਲਈ ਬਹੁਤ ਸਿਹਤਮੰਦ ਹੁੰਦਾ ਹੈ। ਇਹ ਆਇਰਨ, ਕੈਲਸ਼ੀਅਮ, ਫਾਈਬਰ ਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦੈ। ਇਨ੍ਹਾਂ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ ਅਤੇ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ।
ਗੋਭੀ ਦਾ ਜੂਸ
ਗੋਭੀ ਦਾ ਜੂਸ ਪੀਣ ਨਾਲ ਪੇਟ ਦੀ ਸੋਜ ਦੂਰ ਹੋਣ ਦੇ ਨਾਲ ਭਾਰ ਵੀ ਤੇਜ਼ੀ ਨਾਲ ਘੱਟ ਹੁੰਦੈ। ਗੋਭੀ ਦਾ ਜੂਸ ਪੀਣ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ ਤੇ ਬਦਹਜ਼ਮੀ ਠੀਕ ਹੁੰਦੀ ਹੈ। ਜੋ ਭਾਰ ਘੱਟ ਕਰਨ 'ਚ ਮਦਦ ਕਰਦਾ ਹੈ।
ਚੁਕੰਦਰ ਦਾ ਜੂਸ
ਪੀਣ ਨਾਲ ਹੀਮੋਗਲੋਬਿਨ ਵਧਦਾ ਹੈ ਅਤੇ ਥਕਾਵਟ ਵੀ ਦੂਰ ਹੁੰਦੀ ਹੈ। ਚੁਕੰਦਰ ਦਾ ਜੂਸ ਪੀਣ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ, ਪਾਚਨ ਤੰਤਰ ਵੀ ਠੀਕ ਰਹਿੰਦਾ ਹੈ। ਇਸ ਜੂਸ ਨੂੰ ਤੁਸੀਂ ਨਾਸ਼ਤੇ 'ਚ ਆਸਾਨੀ ਨਾਲ ਪੀ ਸਕਦੇ ਹੋ।
ਪਾਲਕ ਦਾ ਜੂਸ
ਇਸ ਵਿੱਚ ਆਇਰਨ, ਫਾਈਬਰ, ਪੋਟਾਸ਼ੀਅਮ ਅਤੇ ਵਿਟਾਮਿਨ ਸੀ ਆਦਿ ਪਾਏ ਜਾਂਦੇ ਹਨ। ਇਸ ਨੂੰ ਪੀਣ ਨਾਲ ਅੱਖਾਂ ਲੰਬੇ ਸਮੇਂ ਤਕ ਸਿਹਤਮੰਦ ਰਹਿੰਦੀਆਂ ਹਨ ਤੇ ਪੇਟ ਵੀ ਸਿਹਤਮੰਦ ਰਹਿੰਦਾ ਹੈ।
ਲੌਕੀ ਦਾ ਜੂਸ
ਲੌਕੀ ਦਾ ਜੂਸ ਪੀਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ। ਇਸ ਵਿੱਚ ਪ੍ਰੋਟੀਨ, ਫਾਈਬਰ ਅਤੇ ਵਿਟਾਮਿਨ ਸੀ ਆਦਿ ਪਾਏ ਜਾਂਦੇ ਹਨ। ਇਸ ਨੂੰ ਪੀਣ ਨਾਲ ਲੰਬੇ ਸਮੇਂ ਤਕ ਭੁੱਖ ਨਹੀਂ ਲੱਗਦੀ
ਧਿਆਨ ਰੱਖੋ ਜੇ ਬਿਮਾਰੀ ਜਾਂ ਐਲਰਜੀ ਦੀ ਸਮੱਸਿਆ ਹੈ ਤਾਂ ਡਾਕਟਰ ਦੇ ਕਹਿਣ 'ਤੇ ਇਸ ਦਾ ਸੇਵਨ ਕਰੋ।
ਹੋਲੀ 'ਤੇ ਬਣਾਓ ਮਸਾਲੇਦਾਰ ਆਲੂ ਦੀਆਂ ਟਿੱਕੀਆਂ, ਇਹ ਹੈ ਆਸਾਨ ਤਰੀਕਾ
Read More