ਗੁਲਾਬੀ ਸਕਿਨ ਲਈ ਰੋਜ਼ ਪੀਓ ਇਹ ਸਿਹਤਮੰਦ ਜੂਸ


By Neha diwan11, Sep 2024 01:03 PMpunjabijagran.com

ਚੁਕੰਦਰ ਦਾ ਜੂਸ

ਚੁਕੰਦਰ ਦੇ ਜੂਸ ਨੂੰ ਜੇ ਤੁਹਾਡੀ ਰੁਟੀਨ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਨਾ ਸਿਰਫ਼ ਤੁਹਾਨੂੰ ਚਮਕਦਾਰ ਚਮੜੀ ਮਿਲੇਗੀ ਸਗੋਂ ਤੁਹਾਨੂੰ ਸਿਹਤਮੰਦ ਵੀ ਰੱਖੇਗਾ।

ਬੁਢਾਪੇ ਨੂੰ ਘੱਟ ਕਰੇਗਾ

ਜੇ ਤੁਸੀਂ ਇਸ ਜੂਸ ਨੂੰ ਰੋਜ਼ ਪੀਂਦੇ ਹੋ ਤਾਂ ਇਹ ਬੁਢਾਪੇ ਦੇ ਲੱਛਣਾਂ ਜਿਵੇਂ ਕਿ ਝੁਰੜੀਆਂ ਤੇ ਫਾਈਨ ਲਾਈਨਾਂ ਨੂੰ ਰੋਕਣ ਵਿੱਚ ਮਦਦ ਕਰਦਾ ਹੈ।

ਬੁੱਲ੍ਹ ਤੇ ਗੱਲ੍ਹਾਂ ਹੋਣਗੀਆਂ ਗੁਲਾਬੀ

ਜੇ ਤੁਸੀਂ ਕੁਦਰਤੀ ਤੌਰ 'ਤੇ ਬੁੱਲ੍ਹ ਤੇ ਗੱਲ੍ਹਾਂ ਨੂੰ ਗੁਲਾਬੀ ਬਣਾਉਣਾ ਚਾਹੁੰਦੇ ਹੋ ਤਾਂ ਚੁਕੰਦਰ ਦਾ ਜੂਸ ਇਸ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

ਚਮਕਦਾਰ ਤੇ ਸਿਹਤਮੰਦ ਚਮੜੀ

ਚੁਕੰਦਰ ਦੇ ਜੂਸ ਵਿੱਚ ਬੀਟਾਲੇਨ ਹੁੰਦਾ ਹੈ ਜੋ ਸਰੀਰ ਵਿੱਚ ਖੂਨ ਦਾ ਪ੍ਰਵਾਹ ਵਧਾਉਂਦਾ ਹੈ, ਜਿਸ ਨਾਲ ਚਮੜੀ ਦੀ ਰੰਗਤ ਵਿੱਚ ਸੁਧਾਰ ਹੁੰਦਾ ਹੈ।

ਮੁਹਾਸੇ ਤੋਂ ਛੁਟਕਾਰਾ

ਚੁਕੰਦਰ ਦਾ ਜੂਸ ਪੀਣ ਨਾਲ ਮੁਹਾਸੇ ਦੇ ਨਿਸ਼ਾਨ ਅਤੇ ਕਾਲੇ ਧੱਬਿਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਵਿੱਚ ਮੌਜੂਦ ਵਿਟਾਮਿਨ ਸੀ ਚਮੜੀ ਦੇ ਵਾਧੂ ਤੇਲ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।

ਕਾਲੇ ਘੇਰਿਆਂ ਨੂੰ ਘਟਾਓ

ਚੁਕੰਦਰ ਦੇ ਜੂਸ ਵਿਚ ਮੌਜੂਦ ਆਇਰਨ ਤੇ ਐਂਟੀਆਕਸੀਡੈਂਟਸ ਖਰਾਬ ਸੈੱਲਾਂ ਨੂੰ ਅੰਦਰੋਂ ਮੁੜ ਠੀਕ ਕਰ ਸਕਦੇ ਹਨ ਅਤੇ ਕਾਲੇ ਘੇਰਿਆਂ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ।

ਵਾਲਾਂ ਨੂੰ ਵੀ ਸਿਹਤਮੰਦ ਬਣਾ ਦੇਵੇਗਾ

ਚਮੜੀ ਤੋਂ ਇਲਾਵਾ ਚੁਕੰਦਰ ਦਾ ਰਸ ਤੁਹਾਡੇ ਵਾਲਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਮੌਜੂਦ ਵਿਟਾਮਿਨ ਸੀ ਤੋਂ ਇਲਾਵਾ ਚੁਕੰਦਰ ਦੇ ਜੂਸ ਵਿੱਚ ਆਇਰਨ ਅਤੇ ਫੋਲੇਟ ਵੀ ਭਰਪੂਰ ਹੁੰਦਾ ਹੈ।

ਫੈਟੀ ਲਿਵਰ ਤੋਂ ਕਿਵੇਂ ਬਚ ਸਕਦੇ ਹੋ