ਜੇਕਰ ਤੁਸੀਂ ਫਲਾਂ ਦਾ ਜੂਸ ਪੀਣ ਦੇ ਸ਼ੌਕੀਨ ਹੋ, ਤਾਂ ਇਹ ਤੁਹਾਡੇ ਲਈ ਖੁਸ਼ਖਬਰੀ ਹੈ। ਫਲਾਂ ਦੇ ਰਸ ਨਾਲ ਅਸੀਂ ਕਈ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ। ਇਸ ਸਬੰਧੀ ਇੱਕ ਨਵਾਂ ਖੁਲਾਸਾ ਹੋਇਆ ਹੈ।
ਚੁਕੰਦਰ ਦਾ ਜੂਸ ਪੀਣ ਨਾਲ ਦਿਲ ਨੂੰ ਫਾਇਦਾ ਹੁੰਦਾ ਹੈ। ਅਜਿਹੇ 'ਚ ਜੇਕਰ ਕੋਈ ਦਿਲ ਦਾ ਮਰੀਜ਼ ਹੈ ਅਤੇ ਉਹ ਲਗਾਤਾਰ ਛੇ ਮਹੀਨੇ ਚੁਕੰਦਰ ਦਾ ਜੂਸ ਪੀਂਦਾ ਰਹੇ ਤਾਂ ਉਸ ਨੂੰ ਬਹੁਤ ਫਾਇਦਾ ਹੋਵੇਗਾ।
ਬ੍ਰਿਟਿਸ਼ ਹਾਰਟ ਫਾਊਂਡੇਸ਼ਨ (BHF) ਅਤੇ ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਐਂਡ ਕੇਅਰ ਰਿਸਰਚ ਦੁਆਰਾ ਸਮਰਥਿਤ ਖੋਜ, ਸਬਜ਼ੀਆਂ ਦੇ ਜੂਸ ਦੇ ਲਾਭਾਂ ਵਿੱਚ ਮਾਨਚੈਸਟਰ ਕਾਨਫਰੰਸ ਵਿੱਚ ਪੇਸ਼ ਕੀਤੀ ਗਈ ਸੀ।
ਐਨਜਾਈਨਾ ਦੇ ਮਰੀਜ਼ਾਂ ਨੂੰ ਦਿਲ ਦੀਆਂ ਧਮਨੀਆਂ ਵਿੱਚ ਖੂਨ ਦਾ ਪ੍ਰਵਾਹ ਠੀਕ ਨਾ ਹੋਣ ਕਾਰਨ ਛਾਤੀ ਵਿੱਚ ਤੇਜ਼ ਦਰਦ ਹੁੰਦਾ ਹੈ। ਇਹ ਬਾਅਦ ਵਿੱਚ ਦਿਲ ਦੇ ਦੌਰੇ ਵਿੱਚ ਬਦਲ ਸਕਦਾ ਹੈ।
ਦਿਲ ਦੇ ਮਰੀਜ਼ਾਂ ਦੀ ਇੱਕ ਵੱਡੀ ਗਿਣਤੀ ਨੂੰ ਐਨਜਾਈਨਾ ਨੂੰ ਘਟਾਉਣ ਤੇ ਧਮਨੀਆਂ ਨੂੰ ਚੌੜਾ ਕਰਨ ਲਈ ਪਰਕਿਊਟੇਨਿਅਸ ਕੋਰੋਨਰੀ ਇੰਟਰਵੈਂਸ਼ਨ (ਪੀਸੀਆਈ) ਵਜੋਂ ਜਾਣੀ ਜਾਂਦੀ ਇੱਕ ਪ੍ਰਕਿਰਿਆ ਦੇ ਤਹਿਤ ਸਟੈਂਟ ਕੀਤਾ ਜਾਂਦਾ ਹੈ।
ਜੇ ਐਨਜਾਈਨਾ ਦੇ ਮਰੀਜ਼ ਸਟੈਂਟ ਲਗਵਾਉਣ ਤੋਂ ਬਾਅਦ ਛੇ ਮਹੀਨਿਆਂ ਤਕ ਚੁਕੰਦਰ ਦਾ ਜੂਸ ਨਿਯਮਤ ਤੌਰ 'ਤੇ ਪੀਂਦੇ ਹਨ, ਤਾਂ ਉਨ੍ਹਾਂ ਦੇ ਦਿਲ ਦਾ ਦੌਰਾ ਪੈਣ ਜਾਂ ਦੁਬਾਰਾ ਇਸ ਪ੍ਰਕਿਰਿਆ ਤੋਂ ਲੰਘਣ ਦੀ ਸੰਭਾਵਨਾ ਕਾਫ਼ੀ ਘੱਟ ਜਾਂਦੀ ਹੈ।
ਬ੍ਰਿਟਿਸ਼ ਕਾਰਡੀਓਵੈਸਕੁਲਰ ਸੋਸਾਇਟੀ ਕਾਨਫਰੰਸ ਵਿਚ ਪੇਸ਼ ਕੀਤੀ ਗਈ ਖੋਜ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।