ਅਦਾਕਾਰਾ ਪਰਿਣੀਤੀ ਚੋਪੜਾ ਤੇ ਆਮ ਆਦਮੀ ਪਾਰਟੀ ਦੇ ਸੰਸਦ ਰਾਘਵ ਚੱਢਾ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਜੋੜੀ 25 ਸਤੰਬਰ ਨੂੰ ਰਾਜਸਥਾਨ 'ਚ ਸ਼ਾਹੀ ਅੰਦਾਜ਼ 'ਚ ਵਿਆਹ ਕਰੇਗੀ।
13 ਮਈ ਨੂੰ ਰਾਘਵ ਚੱਢਾ ਤੇ ਪਰਿਣੀਤੀ ਦੀ ਦਿੱਲੀ ਵਿੱਚ ਮੰਗਣੀ ਹੋਈ ਸੀ। ਹੁਣ ਵਿਆਹ ਤੋਂ ਇਕ ਮਹੀਨਾ ਪਹਿਲਾਂ ਰਾਘਵ ਅਤੇ ਪਰਿਣੀਤੀ ਚੋਪੜਾ ਭਗਵਾਨ ਮਹਾਕਾਲ ਦਾ ਆਸ਼ੀਰਵਾਦ ਲੈਣ ਲਈ ਉਜੈਨ ਪਹੁੰਚੇ।
ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਨੇ ਉਜੈਨ ਮਹਾਕਾਲ ਮੰਦਰ 'ਚ ਕਰੀਬ ਡੇਢ ਘੰਟੇ ਤਕ ਪੂਜਾ ਕੀਤੀ, ਜਿਸ ਦੌਰਾਨ ਦੋਹਾਂ ਨੇ ਭਗਵਾਨ ਦਾ ਆਸ਼ੀਰਵਾਦ ਲਿਆ।
ਜਿੱਥੇ ਪਰਿਣੀਤੀ ਚੋਪੜਾ ਨੇ ਮਹਾਕਾਲ ਦੇ ਦਰਸ਼ਨਾਂ ਲਈ ਗੁਲਾਬੀ ਰੰਗ ਦੀ ਸਾੜ੍ਹੀ ਪਹਿਨੀ ਸੀ, ਉੱਥੇ ਹੀ ਰਾਘਵ ਚੱਢਾ ਲਾਲ ਅਤੇ ਪੀਲੇ ਰੰਗ ਦੀ ਧੋਤੀ ਵਿੱਚ ਨਜ਼ਰ ਆਏ।
ਇਸ ਤਸਵੀਰ 'ਚ ਦੇਖਿਆ ਜਾ ਸਕਦੈ ਕਿ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਮਹਾਕਾਲ ਨੂੰ ਮੱਥਾ ਟੇਕਣ ਜਾ ਰਹੇ ਹਨ।
ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਭਗਵਾਨ ਮਹਾਕਾਲ ਦੀ ਆਰਤੀ ਕਰ ਰਹੇ ਹਨ। ਫੋਟੋ ਵਿੱਚ ਇਹ ਜੋੜਾ ਹੱਥ ਵਿੱਚ ਆਰਤੀ ਦੀ ਥਾਲੀ ਫੜੀ ਨਜ਼ਰ ਆ ਰਿਹਾ ਹੈ।
ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਮੱਥੇ 'ਤੇ ਚੰਦਨ ਦਾ ਤਿਲਕ ਅਤੇ ਗਲੇ 'ਚ ਫੁੱਲਾਂ ਦੇ ਹਾਰ ਪਾਏ ਹੋਏ ਹਨ।
ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ''ਇਨ੍ਹਾਂ ਦੋਹਾਂ ਦੀ ਜੋੜੀ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਮਹਾਕਾਲ ਦੀ ਭਸਮ ਆਰਤੀ ਵਿੱਚ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਨੇ ਵੀ ਸ਼ਿਰਕਤ ਕੀਤੀ ਸੀ। ਰਾਘਵ ਅਤੇ ਪਰਿਣੀਤੀ ਦੇ ਨਾਲ ਕਈ ਪੁਜਾਰੀ ਮਹਾਕਾਲ ਦੀ ਆਰਤੀ ਕੀਤੀ।