ਸੁਪਨੇ 'ਚ ਇਨ੍ਹਾਂ ਜੀਵਾਂ ਦਾ ਦਿਖਣਾ ਦਿੰਦੈ ਸ਼ੁਭ ਸੰਕੇਤ, ਮਿਲਦੇ ਹਨ ਕਈ ਲਾਭ
By Neha diwan
2023-06-20, 11:43 IST
punjabijagran.com
ਸੁਪਨੇ ਵਿਗਿਆਨ ਦੇ ਅਨੁਸਾਰ
ਹਰ ਸੁਪਨੇ ਦੇ ਪਿੱਛੇ ਕੁਝ ਅਜਿਹੇ ਸੰਕੇਤ ਛੁਪੇ ਹੁੰਦੇ ਹਨ, ਜੋ ਤੁਹਾਨੂੰ ਆਉਣ ਵਾਲੇ ਸਮੇਂ ਬਾਰੇ ਸੁਚੇਤ ਕਰਦੇ ਹਨ। ਸੌਣ ਵੇਲੇ ਲਗਭਗ ਹਰ ਕੋਈ ਸੁਪਨੇ ਲੈਂਦਾ ਹੈ। ਕੁਝ ਸੁਪਨੇ ਚੰਗੇ ਹੁੰਦੇ ਹਨ ਅਤੇ ਕੁਝ ਸੁਪਨੇ ਮਾੜੇ ਹੁੰਦੇ ਹਨ।
ਸੁਪਨਿਆਂ ਦਾ ਅਰਥ
ਹਰ ਸੁਪਨੇ ਪਿੱਛੇ ਕੋਈ ਨਾ ਕੋਈ ਅਰਥ ਜ਼ਰੂਰ ਲੁਕਿਆ ਹੁੰਦੈ। ਮਾਂ ਲਕਸ਼ਮੀ ਨੂੰ ਦੌਲਤ ਤੇ ਖੁਸ਼ਹਾਲੀ ਦੀ ਦੇਵੀ ਮੰਨਿਆ ਜਾਂਦਾ ਹੈ। ਦੇਵੀ ਲਕਸ਼ਮੀ ਦੀ ਕ੍ਰਿਪਾ ਨਾਲ ਵਿਅਕਤੀ ਦੀ ਸੁੱਤੀ ਹੋਈ ਕਿਸਮਤ ਵੀ ਜਾਗ ਜਾਂਦੀ ਹੈ।
ਸੁਪਨੇ ਵਿੱਚ ਕਿਰਲੀ ਦੇਖਣਾ
ਕਿਰਲੀ ਦਾ ਸਬੰਧ ਮਾਂ ਲਕਸ਼ਮੀ ਨਾਲ ਦੱਸਿਆ ਗਿਆ ਹੈ। ਜੇਕਰ ਤੁਸੀਂ ਆਪਣੇ ਸੁਪਨੇ 'ਚ ਕਿਰਲੀ ਦੇਖਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਜਲਦੀ ਹੀ ਪੈਸਾ ਮਿਲਣ ਵਾਲਾ ਹੈ। ਅਜਿਹਾ ਸੁਪਨਾ ਵੀ ਕਰਜ਼ੇ ਤੋਂ ਰਾਹਤ ਦਾ ਸੰਕੇਤ ਦਿੰਦੈ
ਹਾਥੀ
ਜੇ ਸੁਪਨੇ 'ਚ ਹਾਥੀ ਦਿਖੇ ਤਾਂ ਕੁਝ ਲੋਕ ਇਸਨੂੰ ਚੰਗੀ ਕਿਸਮਤ ਤੇ ਸਫਲਤਾ ਦੀ ਨਿਸ਼ਾਨੀ ਮੰਨਦੇ ਹਨ। ਸੁਪਨੇ 'ਚ ਹਾਥੀ ਜਾਂ ਚਿੱਟਾ ਹਾਥੀ ਦੇਖਦੇ ਹੋ ਤਾਂ ਸਮਝ ਲਓ ਕਿ ਤੁਹਾਡੇ ਜੀਵਨ 'ਚ ਧਨ-ਦੌਲਤ ਅਤੇ ਖੁਸ਼ਹਾਲੀ ਦਾ ਪ੍ਰਵੇਸ਼ ਹੋਣ ਵਾਲਾ ਹੈ।
ਡੱਡੂ
ਕੁਝ ਸੱਭਿਆਚਾਰਾਂ ਚ ਡੱਡੂਆਂ ਨੂੰ ਸ਼ੁਭ ਮੰਨਿਆ ਜਾਂਦੈ ਇਹ ਮਨੋਰੰਜਨ, ਖੁਸ਼ੀ, ਸੰਤੁਸ਼ਟੀ ਅਤੇ ਚੰਗੇ ਸਮੇਂ ਦਾ ਪ੍ਰਤੀਕ ਹੋ ਸਕਦੈ। ਲਵ ਪਾਰਟਨਰ ਜਾਂ ਲਾਈਫ ਪਾਰਟਨਰ ਨਾਲ ਰਿਸ਼ਤਿਆਂ 'ਚ ਗੂੜ੍ਹਤਾ ਵਧਦੀ ਹੈ। ਕੰਮਾਂ ਵਿੱਚ ਸਫਲਤਾ ਮਿਲਦੀ ਹੈ।
ਮੱਛੀ ਦੇਖਣਾ
ਕੁਝ ਇਸ ਨੂੰ ਉਤਸ਼ਾਹ, ਦੌਲਤ, ਲਾਭ ਅਤੇ ਚੰਗੀ ਕਿਸਮਤ ਦੀ ਨਿਸ਼ਾਨੀ ਵਜੋਂ ਵਿਆਖਿਆ ਕਰਦੇ ਹਨ ਜਦੋਂ ਮੱਛੀ ਇੱਕ ਸੁਪਨੇ ਵਿੱਚ ਦਿਖਾਈ ਦਿੰਦੀ ਹੈ। ਇਹ ਸੁਪਨਾ ਫਸਿਆ ਹੋਇਆ ਪੈਸਾ ਮਿਲਣ ਦਾ ਸੰਕੇਤ ਵੀ ਦਿੰਦਾ ਹੈ।
ਲਾਫਿੰਗ ਬੁੱਧਾ ਘਰ 'ਚ ਲਿਆਉਂਦੈ ਖੁਸ਼ਹਾਲੀ ਤੇ ਧਨ, ਜਾਣੋ ਰੱਖਣ ਦੀ ਸਹੀ ਦਿਸ਼ਾ
Read More