ਲਾਫਿੰਗ ਬੁੱਧਾ ਘਰ 'ਚ ਲਿਆਉਂਦੈ ਖੁਸ਼ਹਾਲੀ ਤੇ ਧਨ, ਜਾਣੋ ਰੱਖਣ ਦੀ ਸਹੀ ਦਿਸ਼ਾ
By Neha diwan
2023-06-19, 11:46 IST
punjabijagran.com
ਵਾਸਤੂ ਸ਼ਾਸਤਰ ਦੇ ਅਨੁਸਾਰ
ਘਰ ਵਿੱਚ ਰੱਖੀਆਂ ਚੀਜ਼ਾਂ ਦੇ ਸਕਾਰਾਤਮਕ ਤੇ ਨਕਾਰਾਤਮਕ ਪ੍ਰਭਾਵ ਹੁੰਦੇ ਹਨ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਹਰ ਚੀਜ਼ ਨੂੰ ਸਹੀ ਦਿਸ਼ਾ ਵਿੱਚ ਰੱਖਿਆ ਜਾਵੇ। ਲਾਫਿੰਗ ਬੁੱਧਾ ਨੂੰ ਘਰ 'ਚ ਰੱਖਣ ਨਾਲ ਪਰਿਵਾਰ 'ਚ ਖੁਸ਼ਹਾਲੀ ਆਉਂਦੀ ਹੈ।
ਲਾਫਿੰਗ ਬੁੱਧਾ ਕੌਣ ਹੈ?
ਮਾਨਤਾ ਅਨੁਸਾਰ ਜਾਪਾਨ ਦੇ ਰਹਿਣ ਵਾਲੇ ਹੋਤਾਈ ਨੇ ਬੁੱਧ ਧਰਮ ਅਪਣਾ ਲਿਆ ਸੀ। ਉਸ ਨੇ ਬਹੁਤ ਤਪੱਸਿਆ ਕੀਤੀ ਸੀ। ਜਿਸ ਕਾਰਨ ਉਸ ਨੂੰ ਗਿਆਨ ਪ੍ਰਾਪਤ ਹੋਇਆ। ਗਿਆਨ ਪ੍ਰਾਪਤ ਕਰ ਕੇ ਹੋਤੈ ਉੱਚੀ-ਉੱਚੀ ਹੱਸਣ ਲੱਗਾ।
ਜ਼ਿੰਦਗੀ ਦਾ ਟੀਚਾ
ਉਸ ਨੇ ਲੋਕਾਂ ਨੂੰ ਹਸਾਉਣਾ ਹੀ ਆਪਣੀ ਜ਼ਿੰਦਗੀ ਦਾ ਟੀਚਾ ਬਣਾ ਲਿਆ ਸੀ। ਉਸਨੇ ਕਈ ਦੇਸ਼ਾਂ ਦੀ ਯਾਤਰਾ ਕੀਤੀ। ਉਹ ਜਿੱਥੇ ਵੀ ਗਿਆ ਲੋਕਾਂ ਨੂੰ ਹਸਾਇਆ। ਉਦੋਂ ਤੋਂ ਉਨ੍ਹਾਂ ਦਾ ਨਾਂ ਲਾਫਿੰਗ ਬੁੱਧਾ ਰੱਖਿਆ ਗਿਆ।
ਲਾਫਿੰਗ ਬੁੱਧ ਦੀ ਮੂਰਤੀ ਦੀ ਮਹੱਤਤਾ
ਲਾਫਿੰਗ ਬੁੱਧਾ ਨੂੰ ਖੁਸ਼ੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਲਾਫਿੰਗ ਬੁੱਧਾ ਨੂੰ ਘਰ 'ਚ ਰੱਖਣ ਨਾਲ ਘਰ 'ਚ ਖੁਸ਼ਹਾਲੀ ਆਉਂਦੀ ਹੈ। ਨਾਲ ਹੀ ਨਕਾਰਾਤਮਕ ਪ੍ਰਭਾਵ ਵੀ ਖਤਮ ਹੋ ਜਾਂਦਾ ਹੈ। ਪਰਿਵਾਰ ਖੁਸ਼ਹਾਲ ਜੀਵਨ ਬਤੀਤ ਕਰਦਾ ਹੈ।
ਲਾਫਿੰਗ ਬੁੱਧਾ ਰੱਖਣ ਲਈ ਸਹੀ ਦਿਸ਼ਾ?
ਇਸ ਨੂੰ ਸਹੀ ਦਿਸ਼ਾ 'ਚ ਰੱਖਣ ਨਾਲ ਹੀ ਲਾਭ ਮਿਲਦਾ ਹੈ। ਲਾਫਿੰਗ ਬੁੱਧਾ ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਹੋਣਾ ਚਾਹੀਦਾ ਹੈ। ਲਾਫਿੰਗ ਬੁੱਧਾ ਨੂੰ ਪੂਰਬ ਵੱਲ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ।
ਘਰ ਵਿੱਚ ਕਿੱਥੇ ਹੋਣਾ ਚਾਹੀਦਾ ਹੈ?
ਲਾਫਿੰਗ ਬੁੱਧਾ ਦੀ ਮੂਰਤੀ ਨੂੰ ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਰੱਖਣਾ ਚਾਹੀਦਾ ਹੈ। ਇਸ ਦੀ ਉਚਾਈ ਲਗਭਗ 30 ਇੰਚ ਹੋਣੀ ਚਾਹੀਦੀ ਹੈ। ਲਾਫਿੰਗ ਬੁੱਧਾ ਨੂੰ ਰਸੋਈ, ਡਾਇਨਿੰਗ ਏਰੀਆ, ਬੈੱਡਰੂਮ ਅਤੇ ਬਾਥਰੂਮ ਵਿੱਚ ਨਹੀਂ ਰੱਖਣਾ ਚਾਹੀਦਾ।
140 ਦਿਨਾਂ ਤਕ ਇਨ੍ਹਾਂ 3 ਰਾਸ਼ੀਆਂ 'ਤੇ ਮਿਹਰਬਾਨ ਰਹਿਣਗੇ ਸ਼ਨੀ ਦੇਵ, ਮਿਲੇਗਾ ਸੁੱਖ
Read More